ਆਜ਼ਾਦੀ ਦਿਵਸ : ਜਾਮਾ ਮਸਜਿਦ ਦੇ ਕੋਲ 2 - 3 ਅੱਤਵਾਦੀ ਹੋਣ ਦਾ ਸ਼ੱਕ
ਭਾਰਤ ਦੀ ਖੂਫੀਆ ਏਜੰਸੀਆਂ ਨੂੰ ਖਬਰ ਮਿਲੀ ਹੈ ਕਿ ਆਜ਼ਾਦੀ ਦਿਵਸ (15 ਅਗਸਤ) ਦੇ ਮੌਕੇ 'ਤੇ ਅੱਤਵਾਦੀ ਆਪਣੀ ਸਾਜਿਸ਼ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਹਨ। ਜਾਣਕਾਰੀ ਅਨੁਸਾਰ
ਭਾਰਤ ਦੀ ਖੂਫੀਆ ਏਜੰਸੀਆਂ ਨੂੰ ਖਬਰ ਮਿਲੀ ਹੈ ਕਿ ਆਜ਼ਾਦੀ ਦਿਵਸ (15 ਅਗਸਤ) ਦੇ ਮੌਕੇ 'ਤੇ ਅੱਤਵਾਦੀ ਆਪਣੀ ਸਾਜਿਸ਼ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਹਨ। ਜਾਣਕਾਰੀ ਅਨੁਸਾਰ ਉਹ ਲਾਲ ਕਿਲੇ ਅਤੇ ਉਸਦੇ ਆਸ-ਪਾਸ ਦੇ ਇਲਾਕਿਆਂ 'ਚ ਕੁਝ ਦਹਿਸ਼ਤਗਰਦ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਆਈਬੀ ਨੇ ਆਪਣੇ ਅਲਰਟ 'ਚ ਲਾਲ ਕਿਲੇ ਦੇ ਸਾਹਮਣੇ ਜਾਮਾ ਮਸਜਿਦ ਦੇ ਇਲਾਕੇ 'ਚ ਦੋ ਤੋਂ ਤਿੰਨ ਅੱਤਵਾਦੀਆਂ ਦੇ ਛਿਪੇ ਹੋਣ ਦਾ ਸ਼ੱਕ ਜਤਾਇਆ ਹੈ।
ਆਈਬੀ ਨੇ ਆਪਣੇ ਅਲਰਟ 'ਚ ਕਿਹਾ ਹੈ ਕਿ ਆਜ਼ਾਦੀ ਦਿਵਸ ਦੇ ਮੌਕੇ 'ਤੇ ਅੱਤਵਾਦੀ ਪਲੇਨ ਜਾਂ ਹੈਲੀਕਾਪਟਰ ਹਾਈਜੈੱਕ ਕਰ ਸਕਦੇ ਹਨ। ਜਿਕਰਯੋਗ ਹੈ ਕਿ ਆਜ਼ਾਦੀ ਦਿਵਸ ਲਈ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸੁਰੱਖਿਆ ਦੇ ਇੰਤਜਾਮ ਕੀਤੇ ਗਏ ਹਨ।
ਦਿੱਲੀ ਪੁਲਿਸ ਵਲੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਿਕ ਆਜ਼ਾਦੀ ਦਿਵਸ ਦੇ ਮੁੱਖ ਪ੍ਰਬੰਧ ਸਥਾਨ ਲਾਲ ਕਿਲੇ ਤੋਂ ਲੈ ਕੇ ਪੁਰਾਣੀ ਦਿੱਲੀ ਦੇ ਆਸਪਾਸ ਦੇ ਇਲਾਕਿਆਂ 'ਚ ਚੱਪੇ-ਚੱਪੇ ਤੇ ਨਜ਼ਰ ਰੱਖਣ ਲਈ ਦਿੱਲੀ ਪੁਲਿਸ ਦੇ ਲੱਗਭੱਗ 20 ਹਜ਼ਾਰ ਜਵਾਨਾਂ ਨੂੰ ਤੈਨਾਤ ਕੀਤਾ ਜਾ ਰਿਹਾ ਹੈ। ਇਹਨਾਂ 'ਚ ਲੱਗਭੱਗ 500 ਵਿਸ਼ੇਸ਼ ਕਮਾਂਡੋ ਵੀ ਸ਼ਾਮਿਲ ਹਨ।