ਸਿਧਾਰਥ ਇੰਟਰਨੈਸ਼ਨਲ ਸਕੂਲ ਦੀ ਐਨਐਸਐਸ ਯੂਨਿਟ ਵਲੋਂ ਸਵੱਛਤਾ ਮੁਹਿੰਮ ਦੀ ਸ਼ੁਰੂਆਤ
ਸਿਧਾਰਥ ਇੰਟਰਨੈਸ਼ਨਲ ਪਬਲਿਕ ਸਕੂਲ, ਲੋਨੀ ਰੋਡ ਦੀ ਐਨ.ਐਸ.ਐਸ. ਯੂਨਿਟ ਦੇ ਵਿਦਿਆਰਥੀਆਂ ਨੇ ਈਸਟ ਆਫ਼ ਲੋਨੀ ਰੋਡ ਦੇ ਬੀ-ਬਲਾਕ ਵਿਚਲੇ ਐਮ.ਆਈ.ਜੀ. ਫਲੈਟਾਂ ਦੇ ਪਾਰਕ ਦੀ..
ਨਵੀਂ ਦਿੱਲੀ, 14 ਅਗੱਸਤ (ਸੁਖਰਾਜ ਸਿੰਘ): ਸਿਧਾਰਥ ਇੰਟਰਨੈਸ਼ਨਲ ਪਬਲਿਕ ਸਕੂਲ, ਲੋਨੀ ਰੋਡ ਦੀ ਐਨ.ਐਸ.ਐਸ. ਯੂਨਿਟ ਦੇ ਵਿਦਿਆਰਥੀਆਂ ਨੇ ਈਸਟ ਆਫ਼ ਲੋਨੀ ਰੋਡ ਦੇ ਬੀ-ਬਲਾਕ ਵਿਚਲੇ ਐਮ.ਆਈ.ਜੀ. ਫਲੈਟਾਂ ਦੇ ਪਾਰਕ ਦੀ ਸਾਫ ਸਫਾਈ ਕਰ ਕੇ ਸਵੱਛਤਾ ਮੁਹਿੰਮ ਵਿਚ ਆਪਣੀ ਭਾਗੀਦਾਰੀ ਦਰਜ ਕੀਤੀ। ਬੱਚਿਆਂ ਨੇ ਇਹ ਕੰਮ ਸਕੂਲ ਪ੍ਰਿੰਸੀਪਲ ਰਵੀਕਾਂਤ ਭਾਰਤੀ, ਕੋਆਡੀਨੇਟਰ ਪ੍ਰਤਿਭਾ ਸੇਮਵਾਲ ਅਤੇ ਪ੍ਰੋਗਰਾਮ ਇੰਚਾਰਜ ਰਾਜਿੰਦਰ ਸਿੰਘ ਦੀ ਪ੍ਰੇਰਨਾ ਨਾਲ ਪੂਰਾ ਕੀਤਾ। ਇਸ ਪ੍ਰੋਗਰਾਮ 'ਚ ਸ਼ਾਮਲ ਵਿਦਿਆਰਥੀਆਂ ਨੇ ਬਾਕੀ ਵਿਦਿਆਰਥੀਆਂ ਨੂੰ ਵੀ ਸਵੱਛ ਭਾਰਤ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਕਾਰਜ ਲਈ ਸਕੂਲ ਸੰਸਥਾਪਕਾ ਮੈਡਮ ਅਸ਼ੋਕ ਕੁਮਾਰੀ ਭਾਰਤੀ ਨੇ ਵਿਦਿਆਰਥੀਆਂ ਨੂੰ ਆਪਣੀਆਂ ਅਸੀਸਾਂ ਦਿਤੀਆਂ ਅਤੇ ਸਕੂਲ ਨਿਦੇਸ਼ਕ ਸ਼ਸ਼ੀਕਾਂਤ ਭਾਰਤੀ ਇਹਨਾਂ ਵਿਦਿਆਰਥੀਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੇ ਕੰਮਾਂ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ।