ਸ਼ਰਦ ਯਾਦਵ ਦਾ ਖ਼ੇਮਾ ਖ਼ੁਦ ਨੂੰ ਅਸਲੀ ਜੇਡੀਯੂ ਵਜੋਂ ਪੇਸ਼ ਕਰਨ ਲਈ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਨੀਅਰ ਜੇਡੀਯੂ ਨੇਤਾ ਸ਼ਰਦ ਯਾਦਵ ਅਪਣੇ ਧੜੇ ਨੂੰ 'ਅਸਲੀ' ਪਾਰਟੀ ਦੇ ਰੂਪ ਵਿਚ ਪੇਸ਼ ਕਰਨ ਲਈ ਤਿਆਰ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਕਈ ਰਾਜ ਇਕਾਈਆਂ ਉਨ੍ਹਾਂ ਨਾਲ ਹਨ ਜਦਕਿ

Sharad Yadav

 

ਨਵੀਂ ਦਿੱਲੀ, 13 ਅਗੱਸਤ : ਸੀਨੀਅਰ ਜੇਡੀਯੂ ਨੇਤਾ ਸ਼ਰਦ ਯਾਦਵ ਅਪਣੇ ਧੜੇ ਨੂੰ 'ਅਸਲੀ' ਪਾਰਟੀ ਦੇ ਰੂਪ ਵਿਚ ਪੇਸ਼ ਕਰਨ ਲਈ ਤਿਆਰ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਕਈ ਰਾਜ ਇਕਾਈਆਂ ਉਨ੍ਹਾਂ ਨਾਲ ਹਨ ਜਦਕਿ ਪਾਰਟੀ ਪ੍ਰਧਾਨ ਨਿਤੀਸ਼ ਕੁਮਾਰ ਨੂੰ ਕੇਵਲ ਬਿਹਾਰ ਇਕਾਈ ਦਾ ਸਮਰਥਨ ਹਾਸਲ ਹੈ।
ਯਾਦਵ ਦੇ ਕਰੀਬੀ ਸਹਿਯੋਗੀ ਅਰੁਣ ਸ੍ਰੀਵਾਸਤਵ ਨੇ ਕਿਹਾ ਕਿ ਸਾਬਕਾ ਪਾਰਟੀ ਪ੍ਰਧਾਨ ਦੇ ਧੜੇ ਨੂੰ 14 ਰਾਜ ਇਕਾਈਆਂ ਦਾ ਸਮਰਥਨ ਪ੍ਰਾਪਤ ਹੈ। ਯਾਦਵ ਦੇ ਧੜੇ ਵਿਚ 2 ਰਾਜ ਸਭਾ ਸੰਸਦ ਮੈਂਬਰ ਅਤੇ ਪਾਰਟੀ ਦੇ ਕੁੱਝ ਹੋਰ ਅਹੁਦੇਦਾਰ ਸ਼ਾਮਲ ਹਨ। ਸ੍ਰੀਵਾਸਤਵ ਨੇ ਜੇਡੀਯੂ ਦੀ ਪਛਾਣ ਬਿਹਾਰ ਤਕ ਸੀਮਤ ਹੋਣ ਦੇ ਨਿਤੀਸ਼ ਕੁਮਾਰ ਦੇ ਬਿਆਨ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਪਾਰਟੀ ਦੀ ਹਮੇਸ਼ਾ ਰਾਸ਼ਟਰੀ ਪੱਧਰ 'ਤੇ ਪਛਾਣ ਰਹੀ ਹੈ। ਉਨ੍ਹਾਂ ਕਿਹਾ ਕਿ ਕੁਮਾਰ ਨੇ ਅਪਣੀ ਰਾਜਸੀ ਪਾਰਟੀ ਸਮਤਾ ਪਾਰਟੀ ਨੂੰ ਜੇਡੀਯੂ ਵਿਚ ਮਿਲਾ ਲਿਆ ਸੀ ਤਾਂ ਉਸ ਸਮੇਂ ਯਾਦਵ ਪਾਰਟੀ ਪ੍ਰਧਾਨ ਸਨ।
     ਸ੍ਰੀਵਾਸਤਵ ਨੇ ਕਿਹਾ, 'ਯਾਦਵ ਪਾਰਟੀ ਨਹੀਂ ਛੱਡਣਗੇ।' ਨਿਤੀਸ਼ ਕੁਮਾਰ ਨੇ
ਖ਼ੁਦ ਕਿਹਾ ਹੈ ਕਿ ਉਹ ਪਾਰਟੀ ਦਾ ਵਜੂਦ ਬਿਹਾਰ ਤੋਂ ਬਾਹਰ ਨਹੀਂ ਹੈ। ਅਜਿਹੇ ਵਿਚ ਉਨ੍ਹਾਂ ਨੂੰ ਬਿਹਾਰ ਲਈ ਨਵੀਂ ਪਾਰਟੀ ਦਾ ਗਠਨ ਕਰਨਾ ਚਾਹੀਦਾ ਹੈ। ਸ਼ਰਦ ਯਾਦਵ ਨੂੰ ਪਾਰਟੀ ਦੇ ਕੁੱਝ ਹੀ ਸੰਸਦ ਮੈਬਰਾਂ ਅਤੇ ਵਿਧਾਇਕਾਂ ਦਾ ਸਮਰਥਨ ਹਾਸਲ ਹੈ ਕਿਉਂਕਿ ਪਾਰਟੀ ਦਾ ਜਨ ਆਧਾਰ ਬਿਹਾਰ ਵਿਚ ਹੀ ਹੈ ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਯਾਦਵ ਪਾਰਟੀ 'ਤੇ ਅਪਣਾ ਦਾਅਵਾ ਕਰ ਸਕਦੇ ਹਨ ਜਿਸ ਨਾਲ ਜੇਡੀਯੂ ਵਿਚ ਇਕ ਹੋਰ ਟੁੱਟਭੱਜ ਹੋ ਸਕਦੀ ਹੈ। ਸਮਾਜਕ ਵਿਚਾਰਧਾਰਾ ਵਾਲੀ ਪਾਰਟੀ 'ਜਨਤਾ ਦਲ' ਵਿਚ ਰਲੇਵੇਂ ਅਤੇ ਟੁੱਟਭੱਜ ਦਾ ਪੁਰਾਣਾ ਇਤਿਹਾਸ ਰਿਹਾ ਹੈ। ਜੇਡੀਯੂ ਨੇ ਯਾਦਵ ਨੂੰ ਰਾਜ ਸਭਾ ਵਿਚ ਸੰਸਦੀ ਦਲ ਦੇ ਨੇਤਾ ਵਜੋਂ ਹਟਾ ਦਿਤਾ ਹੈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪਾਰਟੀ ਵਿਚੋਂ ਵੀ ਕਢਿਆ ਜਾ ਸਕਦਾ ਹੈ। (ਏਜੰਸੀ)