ਆਜ਼ਾਦੀ ਦਿਵਸ ਮੌਕੇ ਕੌਮ ਦੇ ਨਾਮ ਸੰਦੇਸ਼ ਰਾਸ਼ਟਰਪਤੀ ਨੇ ਨੋਟਬੰਦੀ ਅਤੇ ਜੀਐਸਟੀ ਦੀ ਕੀਤੀ ਸ਼ਲਾਘਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 71ਵੇਂ ਆਜ਼ਾਦੀ ਦਿਵਸ ਦੀ ਪੂਰਬਲੀ ਸ਼ਾਮ ਕੌਮ ਦੇ ਨਾਮ ਦਿਤੇ ਅਪਣੇ ਪਹਿਲੇ ਸੰਦੇਸ਼ ਵਿਚ ਨੋਟਬੰਦੀ ਤੋਂ ਲੈ ਕੇ ਸਵੱਛ ਭਾਰਤ ਮੁਹਿੰਮ, ਜੀਐਸਟੀ

Ram Nath Kovind

 

ਨਵੀਂ ਦਿੱਲੀ, 14 ਅਗੱਸਤ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 71ਵੇਂ ਆਜ਼ਾਦੀ ਦਿਵਸ ਦੀ ਪੂਰਬਲੀ ਸ਼ਾਮ ਕੌਮ ਦੇ ਨਾਮ ਦਿਤੇ ਅਪਣੇ ਪਹਿਲੇ ਸੰਦੇਸ਼  ਵਿਚ ਨੋਟਬੰਦੀ ਤੋਂ ਲੈ ਕੇ ਸਵੱਛ ਭਾਰਤ ਮੁਹਿੰਮ, ਜੀਐਸਟੀ, ਨਿਊ ਇੰਡੀਆ, ਬੇਟੀ ਬਚਾਉ ਬੇਟੀ ਪੜ੍ਹਾਉ ਆਦਿ ਦਾ ਜ਼ਿਕਰ ਕੀਤਾ। ਰਾਸ਼ਟਰਪਤੀ ਨੇ ਨੋਟਬੰਦੀ ਅਤੇ ਜੀਐਸਟੀ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਨੋਟਬੰਦੀ ਤੋਂ ਬਾਅਦ ਈਮਾਨਦਾਰੀ ਦਾ ਰੁਝਾਨ ਤੇਜ਼ ਹੋਇਆ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਮਾਜ ਨੂੰ ਅਜਿਹਾ ਹੋਣਾ ਚਾਹੀਦਾ ਹੈ ਜੋ ਭÎਵਿਖ ਵਲ ਤੇਜ਼ੀ ਨਾਲ ਵਧੇ ਤੇ ਨਾਲੋ-ਨਾਲ ਸੰਵੇਦਨਸ਼ੀਲ ਵੀ ਹੋਵੇ। ਉਨ੍ਹਾਂ ਕਿਹਾ ਕਿ 1947 ਵਿਚ ਸਾਡਾ ਦੇਸ਼ ਆਜ਼ਾਦ ਦੇਸ਼ ਬਣਿਆ ਸੀ। ਉਸੇ ਦਿਨ ਤੋਂ ਦੇਸ਼ ਦੀ ਨੀਤੀ ਤੈਅ ਕਰਨ ਦੀ ਜ਼ਿੰਮੇਵਾਰੀ ਬ੍ਰਿਟ੍ਰਿਸ਼ ਹਕੂਮਤ ਦੇ ਹੱਥਾਂ ਵਿਚੋਂ ਨਿਕਲ ਕੇ ਭਾਰਤ ਵਾਸੀਆਂ ਕੋਲ ਆ ਗਈ ਸੀ। ਕੁੱਝ ਲੋਕਾਂ ਨੇ ਇਸ ਪ੍ਰ੍ਰਕ੍ਰਿਆ ਨੂੰ 'ਸੱਤਾ ਦਾ ਤਬਾਦਲਾ' ਵੀ ਕਿਹਾ ਸੀ ਪਰ ਅਸਲ ਵਿਚ ਇਹ ਸੱਤਾ ਦਾ ਤਬਾਦਲਾ ਨਹੀਂ ਸੀ। ਇਹ ਬਹੁਤ ਵੱਡੇ ਅਤੇ ਵਿਆਪਕ ਬਦਲਾਅ ਦਾ ਸਮਾਂ ਸੀ। ਸਮੁੱਚੇ ਦੇਸ਼ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸਮਾਂ ਸੀ।
ਉਨ੍ਹਾਂ ਕਿਹਾ ਕਿ ਅੱਜ ਜ਼ਰੂਰੀ ਹੈ ਕਿ ਸਰਕਾਰ ਦੀਆਂ ਨੀਤੀਆਂ ਦਾ ਲਾਭ ਸਾਰੇ ਦੇਸ਼ ਦੇ ਲੋਕਾਂ ਨੂੰ ਮਿਲੇ ਅਤੇ ਇਸ ਵਾਸਤੇ ਸਾਰਿਆਂ ਦੀ ਏਕਤਾ ਅਤੇ ਮਦਦ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੁੜੀਆਂ ਨਾਲ ਭੇਦਭਾਵ ਨਹੀਂ ਹੋਣਾ ਚਾਹੀਦਾ ਅਤੇ ਉਨ੍ਹਾਂ ਨੂੰ ਉੱਤਮ ਸਿਖਿਆ ਮਿਲਣੀ ਚਾਹੀਦੀ ਹੈ। ਰਾਸ਼ਟਰਪਤੀ ਨੇ ਆਜ਼ਾਦੀ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲਿਆਂ ਨੂੰ ਵੀ ਯਾਦ ਕੀਤਾ। ਉਨ੍ਹਾਂ ਪੰਡਤ ਜਵਾਹਰ ਲਾਲ ਨਹਿਰੂ ਦੇ ਯੋਗਦਾਨ ਨੂੰ ਵੀ ਯਾਦ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ 2022 ਤਕ ਨਵੇਂ ਭਾਰਤ ਦਾ ਨਿਰਮਾਣ ਕੀਤਾ ਜਾਵੇ ਅਤੇ ਇਸ ਵਾਸਤੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ।  (ਏਜੰਸੀ)