ਲੜਕੀ ਨਾਲ ਸੈਲਫ਼ੀ ਲੈਣ ਲਈ ਰਾਹੁਲ ਗਾਂਧੀ ਨੇ ਵਿਚਾਲੇ ਰੋਕਿਆ ਭਾਸ਼ਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੈਸੂਰ (ਕਰਨਾਟਕ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਨਿਚਵਾਰ ਨੂੰ ਕਰਨਾਟਕ ਵਿਚ ਮੈਸੂਰ ਦੇ ਮਹਾਰਾਣੀ ਆਰਟਸ ਕਾਲਜ ਵਿਚ ਵਿਦਿਆਰਥੀਆਂ ਨਾਲ ਗੱਲਬਾਤ ਕਰਨ

Rahul gandhi stop speech take selfie with girl

ਮੈਸੂਰ (ਕਰਨਾਟਕ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਨਿਚਵਾਰ ਨੂੰ ਕਰਨਾਟਕ ਵਿਚ ਮੈਸੂਰ ਦੇ ਮਹਾਰਾਣੀ ਆਰਟਸ ਕਾਲਜ ਵਿਚ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਪਹੁੰਚੇ। ਕਰਨਾਟਕ ਵਿਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਲਈ ਰਾਹੁਲ ਗਾਂਧੀ ਨੇ ਹੁਣੇ ਤੋਂ ਕਮਰ ਕਸ ਲਈ ਅਤੇ ਉਹ ਪਾਰਟੀ ਦੇ ਪ੍ਰਚਾਰ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ। ਇਸੇ ਪ੍ਰਚਾਰ ਦੇ ਚਲਦੇ ਰਾਹੁਲ ਗਾਂਧੀ ਇਸ ਕਾਲਜ ਵਿਚ ਪਹੁੰਚੇ।

ਇਸ ਮੌਕੇ ਰਾਹੁਲ ਗਾਂਧੀ ਨੇ ਡਿਮੋਨੇਟਾਈਜੇਸ਼ਨ ਤੋਂ ਲੈ ਕੇ ਜੀਐਸਟੀ ਤਕ ਹਰ ਮੁੱਦੇ 'ਤੇ ਗੱਲਬਾਤ ਕੀਤੀ ਅਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਪਰ ਉਥੇ ਭਾਸ਼ਣ ਦੌਰਾਨ ਰਾਹੁਲ ਗਾਂਧੀ ਦੇ ਨਾਲ ਕੁਝ ਅਜਿਹਾ ਹੋਇਆ, ਜਿਸ ਨੂੰ ਦੇਖ ਕੇ ਤੁਹਾਡੇ ਚਿਹਰਾ ਵੀ ਖਿਲ ਉਠੇਗਾ। 

ਦਰਅਸਲ ਰਾਹੁਲ ਗਾਂਧੀ ਵਿਦਿਆਰਥੀਆਂ ਦੇ ਸਾਹਮਣੇ ਭਾਸ਼ਣ ਦੇ ਹੀ ਰਹੇ ਸਨ ਕਿ ਵਿਚਕਾਰ ਹੀ ਇਕ ਮੁਸਲਿਮ ਲੜਕੀ ਨੇ ਉਠ ਕੇ ਰਾਹੁਲ ਗਾਂਧੀ ਨੂੰ ਭਾਸ਼ਣ ਤੋਂ ਰੋਕਦਿਆਂ ਸੈਲਫ਼ੀ ਦੀ ਮੰਗ ਕੀਤੀ। ਲੜਕੀ ਨੇ ਸੈਲਫ਼ੀ ਦੀ ਮੰਗ ਕਰਦਿਆਂ ਕਿਹਾ ਕਿ ''ਸਰ, ਮੇਰੀ ਇਕ ਰਿਕਵੈਸਟ ਹੈ ਤੁਹਾਨੂੰ, ਮੈਂ ਤੁਹਾਡੇ ਨਾਲ ਇਕ ਸੈਲਫ਼ੀ ਲੈਣਾ ਚਾਹੁੰਦੀ ਹਾਂ।'' 

ਲੜਕੀ ਦੀ ਸੈਲਫ਼ੀ ਲੈਣ ਦੀ ਮੰਗ ਪੂਰੀ ਕਰਨ ਵਿਚ ਰਾਹੁਲ ਨੇ ਇਕ ਸਕਿੰਟ ਦਾ ਵੀ ਸਮਾਂ ਨਹੀਂ ਲਗਾਇਆ ਅਤੇ ਤੁਰਤ ਸਟੇਜ ਤੋਂ ਹੇਠਾਂ ਉਤਰ ਗਏ। ਸੈਲਫ਼ੀ ਲੈਣ ਤੋਂ ਬਾਅਦ ਰਾਹੁਲ ਫਿਰ ਸਟੇਜ 'ਤੇ ਚਲੇ ਗਏ। ਇਸ ਦੌਰਾਨ ਰਾਹੁਲ ਦੇ ਸਕਿਓਰਟੀ ਗਾਰਡ ਉਨ੍ਹਾਂ ਦੇ ਕੋਲ ਤਾਂ ਆਏ ਪਰ ਕਿਸੇ ਨੇ ਵੀ ਲੜਕੀ ਨੂੰ ਰੋਕਿਆ ਨਹੀਂ।