ਬੰਦੇ ਮਾਤਰਮ ਨੂੰ ਲੈ ਕੇ ਤੇਜਸਵੀ ਯਾਦਵ ਨੇ ਕੀਤਾ ਵਿਵਾਦਿਤ ਟਵੀਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਸਾਬਕਾ ਡਿਪਟੀ ਸੀਐੱਮ ਅਤੇ ਆਰਜੇਡੀ ਪ੍ਰਮੁੱਖ ਲਾਲੂ ਯਾਦਵ ਦਾ ਬੇਟਾ ਤੇਜਸਵੀ ਯਾਦਵ ਹੁਣ ਇੱਕ ਨਵੇਂ ਵਿਵਾਦ 'ਚ ਫੱਸਦਾ ਨਜ਼ਰ ਆ ਰਿਹਾ ਹੈ। ਤੇਜਸਵੀ ਯਾਦਵ ਬਿਹਾਰ 'ਚ

Tejaswi Yadav

ਬਿਹਾਰ ਦੇ ਸਾਬਕਾ ਡਿਪਟੀ ਸੀਐੱਮ ਅਤੇ ਆਰਜੇਡੀ ਪ੍ਰਮੁੱਖ ਲਾਲੂ ਯਾਦਵ ਦਾ ਬੇਟਾ ਤੇਜਸਵੀ ਯਾਦਵ ਹੁਣ ਇੱਕ ਨਵੇਂ ਵਿਵਾਦ 'ਚ ਫੱਸਦਾ ਨਜ਼ਰ ਆ ਰਿਹਾ ਹੈ। ਤੇਜਸਵੀ ਯਾਦਵ ਬਿਹਾਰ 'ਚ ਆਪਣੀ ਸਰਕਾਰ ਗਵਾਉਣ ਤੋਂ ਬਾਅਦ ਨਾਲ ਹੀ ਸੀਐੱਮ ਨੀਤਿਸ਼ ਕੁਮਾਰ ਦੇ ਨਾਲ -ਨਾਲ ਬੀਜੇਪੀ ਅਤੇ ਆਰਐੱਸਐੱਸ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ।

ਤੇਜਸਵੀ ਨੇ 15 ਅਗਸਤ 'ਤੇ ਵੱਖ - ਵੱਖ ਰਾਜ ਸਰਕਾਰਾਂ ਦੁਆਰਾ ਬੰਦੇ ਮਾਤਰਮ ਗੀਤ ਲਾਜ਼ਮੀ ਕੀਤੇ ਜਾਣ ਦੀ ਆਲੋਚਨਾ ਕਰਦੇ ਸਮੇਂ ਇੱਕ ਅਜਿਹਾ ਟਵੀਟ ਕਰ ਦਿੱਤਾ ਜਿਸਨੂੰ ਲੈ ਕੇ ਵਿਵਾਦ ਛਿੜ ਗਿਆ ਹੈ ਅਤੇ ਲੋਕ ਸੋਸ਼ਲ ਸਾਈਟ 'ਤੇ ਉਨ੍ਹਾਂ ਦੀ ਜਮਕੇ ਆਲੋਚਨਾ ਕਰ ਰਹੇ ਹਨ। ਤੇਜਸਵੀ ਨੇ ਰਾਸ਼ਟਰੀ ਗੀਤ ਦੀ ਕਿਵੇਂ ਬੇਇੱਜ਼ਤੀ ਕੀਤੀ ਅਤੇ ਉਸ 'ਤੇ ਲੋਕਾਂ ਦੀ ਕੀ ਪ੍ਰਤੀਕਿਰਿਆ ਆ ਰਹੀ ਹੈ।

ਤੇਜਸਵੀ ਨੇ ਆਪਣੇ ਟਵੀਟ 'ਚ ਲਿਖਿਆ , 'ਸਹੀ ਕਹਾ ਇਨਕਾ ਕਾ' 'ਬੰਦੇ ਮਾਤਰਮ' =  ਬੰਦੇ ਮਾਰਤੇ ਹੈ ਹਮ। ਅਸਲ 'ਚ ਤੇਜਸਵੀ ਨੇ ਇੱਕ ਪੱਤਰਕਾਰ ਵੱਲੋਂ ਕੀਤੇ ਗਏ ਟਵੀਟ ਨੂੰ ਰੀਟਵੀਟ ਕਰਦੇ ਹੋਏ ਇਨ੍ਹਾਂ ਸ਼ਬਦਾਂ ਦਾ ਇਸਤੇਮਾਲ ਕੀਤਾ।