ਅਮਰੀਕਾ ਨੇ ਹਿਜ਼ਬੁਲ ਮੁਜਾਹਿਦੀਨ ਨੂੰ ਵਿਦੇਸ਼ੀ ਅਤਿਵਾਦੀ ਜਥੇਬੰਦੀ ਮੰਨਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਾਸ਼ਿੰਗਟਨ, 16 ਅਗੱਸਤ : ਅਮਰੀਕਾ ਨੇ ਹਿਜ਼ਬੁਲ ਮੁਜਾਹਿਦੀਨ ਨੂੰ ਵਿਦੇਸ਼ੀ ਅਤਿਵਾਦੀ ਜਥੇਬੰਦੀ ਮੰਨ ਲਿਆ ਹੈ। ਇਹ ਜਥੇਬੰਦੀ ਕਸ਼ਮੀਰ ਨਾਲ ਸਬੰਧਤ ਹੈ।

USA

 

ਵਾਸ਼ਿੰਗਟਨ, 16 ਅਗੱਸਤ : ਅਮਰੀਕਾ ਨੇ ਹਿਜ਼ਬੁਲ ਮੁਜਾਹਿਦੀਨ ਨੂੰ ਵਿਦੇਸ਼ੀ ਅਤਿਵਾਦੀ ਜਥੇਬੰਦੀ ਮੰਨ ਲਿਆ ਹੈ। ਇਹ ਜਥੇਬੰਦੀ ਕਸ਼ਮੀਰ ਨਾਲ ਸਬੰਧਤ ਹੈ।  ਲਗਭਗ ਦੋ ਮਹੀਨੇ ਪਹਿਲਾਂ ਅਮਰੀਕਾ ਨੇ ਇਸ ਜਥੇਬੰਦੀ ਦੇ ਪਾਕਿਸਤਾਨ ਨਾਲ ਸਬੰਧਤ ਮੁਖੀ ਸਈਅਦ ਸਲਾਹੂਦੀਨ ਨੂੰ ਵਿਸ਼ਵ ਅਤਿਵਾਦੀ ਐਲਾਨਿਆ ਸੀ। ਅਮਰੀਕਾ ਦੇ ਇਸ ਫ਼ੈਸਲੇ ਨਾਲ ਇਸ ਜਥੇਬੰਦੀ 'ਤੇ ਕਈ ਪਾਬੰਦੀਆਂ ਲੱਗ ਗਈਆਂ ਹਨ। ਹਿਜ਼ਬੁਲ ਦੀ ਸਾਰੀ ਸੰਪਤੀ ਜਿਹੜੀ ਅਮਰੀਕਾ 'ਚ ਹੋਵੇਗੀ, 'ਤੇ ਰੋਕ ਲੱਗ ਜਾਵੇਗੀ।