ਅਮਰੀਕੀ ਸਿੱਖ ਟਰੱਕ ਡਰਾਈਵਰਾਂ ਨੇ ਕੀਤੀ ਡੋਨਾਲਡ ਟਰੰਪ ਨੂੰ ਅਪੀਲ ਦੇਰੀ ਨਾਲ ਲਾਗੂ ਹੋਵੇ ਈਐਲਡੀ ਨਿਯਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਮਰੀਕਾ ਵਿਚ ਸਿੱਖ ਟਰੱਕ ਡਰਾਈਵਰਾਂ ਦੀ ਅਗਵਾਈ ਕਰਨ ਵਾਲੇ ਇਕ ਸਮੂਹ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਟਰੱਕਾਂ ਵਿਚ ਜ਼ਰੂਰੀ ਤੌਰ 'ਤੇ ਲਗਾਏ

Donald Trump

 

ਵਾਸ਼ਿੰਗਟਨ, 16 ਅਗੱਸਤ: ਅਮਰੀਕਾ ਵਿਚ ਸਿੱਖ ਟਰੱਕ ਡਰਾਈਵਰਾਂ ਦੀ ਅਗਵਾਈ ਕਰਨ ਵਾਲੇ ਇਕ ਸਮੂਹ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਟਰੱਕਾਂ ਵਿਚ ਜ਼ਰੂਰੀ ਤੌਰ 'ਤੇ ਲਗਾਏ ਜਾਣ ਵਾਲੇ ਮਹਿੰਗੇ ਲਾਗਿੰਗ ਯੰਤਰ ਸਬੰਧੀ ਲਏ ਫ਼ੈਸਲੇ ਨੂੰ ਦੇਰੀ ਨਾਲ ਲਾਗੂ ਕਰਨ। ਅਮਰੀਕੀ ਸਰਕਾਰ ਨੇ ਸਾਰੇ ਕਮਰਸ਼ੀਅਲ ਟਰੱਕਾਂ ਵਿਚ ਇਲੈਕਟਰਾਨਿਕ ਲਾਗਿੰਗ ਡਿਵਾਈਸ (ਈਐਲਡੀ) ਲਗਾਉਣਾ ਜ਼ਰੂਰੀ ਕਰ ਦਿਤਾ ਹੈ।
18 ਦਸੰਬਰ ਨੂੰ ਤੋਂ ਲਾਗੂ ਹੋਣ ਵਾਲੇ ਇਸ ਨਿਯਮ ਤਹਿਤ ਅਮਰੀਕਾ ਵਿਚ ਸਿਰਫ਼ ਉਹ ਹੀ ਕਮਰਸ਼ੀਅਲ ਟਰੱਕ ਚਲ ਸਕੇਗਾ ਜਿਸ ਵਿਚ ਈਐਲਡੀ ਲੱਗਾ ਹੋਵੇਗਾ। ਇਹ ਨਿਯਮ ਉਨ੍ਹਾਂ ਟਰੱਕਾਂ 'ਤੇ ਲਾਗੂ ਨਹੀਂ ਹੋਵੇਗਾ ਜਿਹੜਾ ਛੋਟ ਦੇ ਵਰਗ ਵਿਚ ਆਉਂਦੇ ਹਨ। ਟਰੱਕਾਂ ਵਿਚ ਈਐਲਡੀ ਲੱਗ ਜਾਣ ਤੋਂ ਬਾਅਦ ਇਹ ਆਸਾਨੀ ਨਾਲ ਪਤਾ ਲੱਗ ਜਾਵੇਗਾ ਕਿ ਟਰੱਕ ਕਿੰਨੇ ਘੰਟੇ ਡਿਊਟੀ 'ਤੇ ਹੈ ਅਤੇ ਕਿੰਨੇ ਘੰਟੇ ਡਿਊਟੀ 'ਤੇ ਨਹੀਂ ਹੈ। ਜਾਣਕਾਰੀ ਅਨੁਸਾਰ ਇਸ ਤਕਨੀਕ ਦੇ ਵੱਖ-ਵੱਖ ਵਰਜ਼ਨ ਕਈ ਕੀਮਤਾਂ ਵਿਚ ਉਪਲਬਧ ਹਨ। ਇਸ ਤਕਨੀਕ 'ਤੇ ਸਾਲਾਨਾ ਇਕ ਟਰੱਕ 'ਤੇ 165 ਡਾਲਰ ਤੋਂ ਲੈ ਕੇ 832 ਡਾਲਰ ਤਕ ਦਾ ਖ਼ਰਚ ਹੁੰਦਾ ਹੈ। ਅਮਰੀਕਾ ਵਿਚ ਸੱਭ ਤੋਂ ਵੱਧ ਵਰਤੀ ਜਾਣ ਵਾਲੀ ਤਕਨੀਕ 'ਤੇ ਇਕ ਟਰੱਕ 'ਤੇ ਲਗਭਗ 495 ਡਾਲਰ ਦਾ ਸਾਲਾਨਾ ਖ਼ਰਚ ਹੁੰਦਾ ਹੈ।
ਪਾਲਿਟੀਕਲ ਐਕਸ਼ਨ ਕਮੇਟੀ ਦੇ ਚੇਅਰਮੈਨ ਗੁਰਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਟਰੱਕ ਵਿਚ ਈਐਲਡੀ ਲਾਗੂ ਕਰਨ ਤੋਂ ਛੋਟੇ ਵਪਾਰੀਆਂ ਅਤੇ ਟਰੱਕ ਡਰਾਈਵਰਾਂ ਨੂੰ ਰਾਹਤ ਦੇ ਕੇ ਇਨ੍ਹਾਂ ਦੀ ਰੋਜ਼ੀ-ਰੋਟੀ ਬਚਾਇਆ ਜਾਵੇ। ਸਮੂਹ ਵਲੋਂ ਜਾਰੀ ਕੀਤੀ ਗਈ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਅਸਲ ਵਿਚ ਈਐਲਡੀ ਦਾ ਕੋਈ ਜ਼ਿਆਦਾ ਫ਼ਾਇਦਾ ਨਹੀਂ ਹੈ ਅਤੇ ਨਾ ਹੀ ਇਹ ਡਿਵਾਈਸ ਹਾਈਵੇਅ ਸੁਰੱਖਿਆ ਨੂੰ ਸੁਧਾਰਨ ਵਿਚ ਕੋਈ ਅਹਿਮ ਭੂਮਿਕਾ ਨਿਭਾਉਂਦਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਟਰੱਕ ਡਰਾਈਵਰਾਂ ਵਿਚੋਂ ਜ਼ਿਆਦਾਤਰ ਡਰਾਈਵਰ ਸਿੱਖ ਹਨ ਅਤੇ ਇਨ੍ਹਾਂ ਵਿਚੋਂ ਹੀ ਜ਼ਿਆਦਾਤਰ ਸਿੱਖ ਡਰਾਈਵਰ ਟਰੱਕ ਉਦਯੋਗ ਵਿਚ ਛੋਟੇ ਵਪਾਰੀ ਹਨ।
(ਪੀ.ਟੀ.ਆਈ.)