ਇਹ ਕੀ ਕਹਿ ਗਏ ਅੰਮਿਤ ਸ਼ਾਹ, ਇਨ੍ਹੇ ਵੱਡੇ ਦੇਸ਼ 'ਚ ਅਜਿਹੇ ਹਾਦਸੇ ਹੁੰਦੇ ਰਹਿੰਦੇ ਨੇ
ਗੋਰਖਪੁਰ 'ਚ ਹੋਈ ਬੱਚਿਆਂ ਦੀ ਮੌਤ 'ਤੇ ਪਹਿਲੀ ਵਾਰ ਬੀਜੇਪੀ ਪ੍ਰਧਾਨ ਅੰਮਿਤ ਸ਼ਾਹ ਦਾ ਬਿਆਨ ਆਇਆ ਹੈ। ਅੰਮਿਤ ਸ਼ਾਹ ਨੇ ਕਿਹਾ ਕਿ ਗੋਰਖਪੁਰ ਹਾਦਸਾ ਇੱਕ ਪ੍ਰਕਾਰ ਦੀ ਗਲਤੀ ਸੀ
Amit Shah
ਗੋਰਖਪੁਰ 'ਚ ਹੋਈ ਬੱਚਿਆਂ ਦੀ ਮੌਤ 'ਤੇ ਪਹਿਲੀ ਵਾਰ ਬੀਜੇਪੀ ਪ੍ਰਧਾਨ ਅੰਮਿਤ ਸ਼ਾਹ ਦਾ ਬਿਆਨ ਆਇਆ ਹੈ। ਅੰਮਿਤ ਸ਼ਾਹ ਨੇ ਕਿਹਾ ਕਿ ਗੋਰਖਪੁਰ ਹਾਦਸਾ ਇੱਕ ਪ੍ਰਕਾਰ ਦੀ ਗਲਤੀ ਸੀ, ਜਿਸਦੀ ਜਾਂਚ ਚੱਲ ਰਹੀ ਹੈ। ਜਦੋਂ ਤੱਕ ਇਸਦੀ ਜਾਂਚ ਪੂਰੀ ਨਹੀਂ ਹੁੰਦੀ ਤਾਂ ਸਾਨੂੰ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ ਹੈ। ਅੰਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਦੀ ਇੱਛਾ ਸਿਰਫ ਗਰੀਬਾਂ ਦੀ ਮਦਦ ਕਰਨ ਦੀ ਹੈ।
ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਇਨ੍ਹੇ ਵੱਡੇ ਦੇਸ਼ 'ਚ ਬਹੁਤ ਸਾਰੇ ਹਾਦਸੇ ਹੋਏ ਅਤੇ ਇਹ ਹਾਦਸਾ ਕੋਈ ਪਹਿਲੀ ਵਾਰ ਨਹੀਂ ਹੋਇਆ।ਉਥੇ ਹੀ ਉਨ੍ਹਾਂ ਨੇ ਕਿਹਾ ਕਿ ਯੋਗੀ ਜੀ ਨੇ ਤੈਅ ਸਮੇਂ 'ਚ ਜਾਂਚ ਦੇ ਆਦੇਸ਼ ਦਿੱਤੇ ਹਨ। ਉੱਥੇ ਜੋ ਵੀ ਹੋਇਆ ਹੈ ਉਹ ਇੱਕ ਗਲਤੀ ਹੈ।