ਜੇ ਜ਼ਿੰਦਗੀ ਪਿਆਰੀ ਹੈ ਤਾਂ ਕੋਰੋਨਾ ਤੋਂ ਠੀਕ ਹੋ ਕੇ ਘਰ ਪਰਤੇ ਵਿਅਕਤੀ ਦੀਆਂ ਗੱਲਾਂ 'ਤੇ ਕਰੋ ਅਮਲ
ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ। ਇਸ ਸਭ ਦੇ ਚਲਦੇ ਆਗਰਾ ਦੇ ਰਹਿਣ ਵਾਲੇ ਅਮਿਤ ਕਪੂਰ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ।
ਨਵੀਂ ਦਿੱਲੀ- ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ। ਇਸ ਸਭ ਦੇ ਚਲਦੇ ਆਗਰਾ ਦੇ ਰਹਿਣ ਵਾਲੇ ਅਮਿਤ ਕਪੂਰ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਅਮਿਤ ਇਸ ਵਾਇਰਸ ਨਾਲ ਪ੍ਰਭਾਵਿਤ ਹੋਣ ਵਾਲੇ ਵਿਅਕਤੀਆਂ ਵਿਚੋਂ ਇਕ ਹੈ ਜੋ ਕਿ ਹੁਣ ਇਸ ਵਾਇਸ ਨੂੰ ਹਰਾ ਕੇ ਪੂਰੀ ਤਰ੍ਹਾਂ ਸਿਹਤਮੰਦ ਹੈ। ਅਮਿਤ ਆਪਣੇ ਵੀਡੀਓ ਵਿਚ ਕਹਿ ਰਹੇ ਹਨ
ਕਿ ਇਸ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਹੈ ਬਸ ਸਿਰਫ਼ ਕੁੱਝ ਸਾਵਧਾਨੀਆਂ ਵਰਤਣ ਦੀ ਲੋੜ ਹੈ। ਅਮਿਤ ਆਪਣੀ ਵੀਡੀਓ ਵਿਚ ਇਕ ਗੱਲ ਬਾਰ ਬਾਰ ਕਹਿ ਰਹੇ ਹਨ ਕਿ ਇਸ ਵਾਇਰਸ ਤੋਂ ਡਰਨ ਦੀ ਲੋੜ ਬਿਲਕੁਲ ਵੀ ਨਹੀਂ ਹੈ। ਉਹ ਲੋਕਾਂ ਨੂੰ ਦੱਸ ਰਹੇ ਹਨ ਕਿ ਆਪਣੇ ਆਸ-ਪਾਸ ਸਾਫ ਸਫਾਈ ਰੱਖੋ, ਛਿੱਕਦੇ ਜਾਂ ਖੰਘਦੇ ਸਮੇਂ ਰੁਮਾਲ ਦੀ ਵਰਤੋਂ ਕਰੋ।
ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਅਤੇ ਚੰਗਾ ਖਾ ਪੀ ਕੇ ਇਹ ਵਾਇਰਸ ਬਿਲਕੁਲ ਠੀਕ ਹੋ ਸਕਦਾ ਹੈ ਬਸ ਇਸ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਹੈ। ਪੀੜਤਾਂ ਨੂੰ 14 ਦਿਨਾਂ ਲਈ ਆਈਸੋਲੇਟ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਇਹ ਵਾਇਰਸ ਪੀੜਤ ਵਿਅਕਤੀ ਤੋਂ ਕਿਸੇ ਹੋਰ ਨੂੰ ਨਾ ਹੋ ਸਕੇ। ਦੱਸ ਦਈਏ ਕਿ ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ ਕਰੀਬ 13,000 ਤੋਂ ਜ਼ਿਆਦਾ ਮੌਤਾਂ ਹੋ ਗਈਆਂ ਹਨ।
ਭਾਰਤ ਵਿਚ ਵੀ ਹੁਣ ਤੱਕ 499 ਪਾਜ਼ੀਟਿਵ ਮਾਮਲੇ ਸਾਹਮੇ ਆ ਚੁੱਕੇ ਹਨ ਅਤੇ 10 ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਦੇ ਚੱਲਦੇ ਪੂਰਾ ਭਾਰਤ ਲੌਕਡਾਊਨ ਕਰ ਦਿੱਤਾ ਗਿਆ ਹੈ।