ਭਗਵੰਤ ਮਾਨ ਨੇ ਕੀਤੀ ਲੋਕਾਂ ਨੂੰ ਇਹ ਵੱਡੀ ਅਪੀਲ
ਕਰੋਨਾ ਵਾਇਰਸ ਦੇ ਕਾਰਨ ਜਿੱਥੇ ਪੂਰੀ ਦੁਨੀਆਂ ਦੇ ਲੋਕ ਸਹਿਮ ਦੇ ਮਾਹੌਲ ਵਿਚੋਂ ਗੁਜਰ ਰਹੇ ਹਨ
ਜਲੰਧਰ : ਕਰੋਨਾ ਵਾਇਰਸ ਦੇ ਕਾਰਨ ਜਿੱਥੇ ਪੂਰੀ ਦੁਨੀਆਂ ਦੇ ਲੋਕ ਸਹਿਮ ਦੇ ਮਾਹੌਲ ਵਿਚੋਂ ਗੁਜਰ ਰਹੇ ਹਨ। ਉਥੇ ਹੀ ਇਸ ਵਾਇਰਸ ਦੇ ਨਾਲ ਹੁਣ ਤੱਕ 16000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਉਥੇ ਹੀ ਇਸ ਵਾਇਰਸ ਦੇ ਕਾਰਨ ਲੱਖਾਂ ਲੋਕਾਂ ਦੀ ਜਿੰਦਗੀ ਦਾਅ ਤੇ ਲੱਗੀ ਹੋਈ ਹੈ। ਇਸ ਖ਼ਤਰਨਾਕ ਵਾਇਰਸ ਬਾਰੇ ਗੱਲ਼ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਮੈਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ
ਕਿ ਪੰਜਾਬ ਦੇ ਲੋਕ ਇਸ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ । ਜਿਸ ਲਈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਥੋੜੇ ਦਿਨਾਂ ਲਈ ਆਪਣੇ ਘਰਾਂ ਵਿਚ ਹੀ ਰਹਿਣ। ਨਾਲ ਹੀ ਮਾਨ ਨੇ ਇਹ ਵੀ ਕਿਹਾ ਕਿ ਜੇਕਰ ਤੁਹਾਨੂੰ ਬਾਹਰ ਤੋਂ ਕਿਸੇ ਜਰੂਰੀ ਵਸਤੂਆਂ ਦੀ ਲੋੜ ਹੈ ਤਾਂ ਪਰਿਵਾਰ ਵਿਚੋਂ ਕੇਵਲ ਇਕ ਮੈਂਬਰ ਹੀ ਬਾਹਰ ਜਾਉ ਅਤੇ ਮੁੜਦੇ ਹੋਏ ਚੰਗੀ ਤਰ੍ਹਾਂ ਨਾਲ ਆਪਣੇ ਹੱਥ-ਪੈਰਾਂ ਨੂੰ ਧੋ ਕੇ ਘਰ ਵਿਚ ਆਉ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਕੁਝ ਦਿਨ ਕੰਮ ਬੰਦ ਕਰ ਕੇ ਘਰ ਵਿਚ ਬੈਠਣਾ ਹੀ ਹੋਵੇਗਾ ਕਿਉਕਿ ਕੰਮ ਤੋਂ ਪਹਿਲਾਂ ਸਾਨੂੰ ਸਾਡੀ ਸਿਹਤ ਜਰੂਰੀ ਹੈ।ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਹੁਣ ਤੱਕ ਕਰੋਨਾ ਵਾਇਰਸ ਦੇ 26 ਪੌਜਟਿਵ ਕੇਸ ਪੰਜਾਬ ਵਿਚ ਸਾਹਮਣੇ ਆ ਚੁੱਕੇ ਹਨ ਅਤੇ ਨਾਲ ਇਹ ਵੀ ਦੱਸ ਦੱਈਏ ਕਿ ਕਰੋਨਾ ਵਾਇਰਸ ਦੇ ਕਾਰਨ ਨਵਾਂ ਸ਼ਹਿਰ ਵਿਚ ਇਕ ਬਜੁਰਗ ਦੀ ਵੀ ਮੌਤ ਹੋ ਚੁੱਕੀ ਹੈ।
ਪੌਜਟਿਵ ਕੇਸਾਂ ਵਿਚੋਂ ਇਕੱਲੇ ਨਵੇਂ ਸ਼ਹਿਰ ਵਿਚੋਂ ਹੀ 17 ਕੇਸ ਸਾਹਮਣੇ ਆ ਗਏ ਹਨ। ਦੱਸ ਦੱਈਏ ਕਿ ਇਹ ਸਾਰੇ ਮਰੀਜ਼ ਨਵੇਂ ਸ਼ਹਿਰ ਵਿਚ ਮਰੇ ਬਜੁਰਗ ਦੇ ਸੰਪਰਕ ਵਿਚ ਆਏ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।