ਕੋਰੋਨਾ ਵਾਇਰਸ ਨੂੰ ਲੈ ਕੇ ਡੋਨਾਲਡ ਟਰੰਪ ਦਾ ਫੁੱਟਿਆ ਗੁੱਸਾ, ਚੀਨ ਨੂੰ ਇਸ ਅੰਦਾਜ਼ ਵਿਚ ਲਗਾਈ ਫਟਕਾਰ
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਅਮਰੀਕਾ ਵਿਚ...
ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਕੋਰੋਨਾ ਨੂੰ ਲੈ ਕੇ ਚੀਨ ਤੇ ਅਪਣੀ ਤਿੱਖੀ ਪ੍ਰਤਿਕਿਰਿਆ ਦਿੱਤੀ ਹੈ। ਇਸ ਨਾਲ ਤੁਹਾਨੂੰ ਇਸ ਦਾ ਅੰਦਾਜਾ ਲਗ ਜਾਵੇਗਾ ਕਿ ਕੋਰੋਨਾ ਨੂੰ ਲੈ ਕੇ ਕਿਸ ਤਰ੍ਹਾਂ ਤੋਂ ਚੀਨ ਤੇ ਅਮਰੀਕਾ ਦਾ ਗੁੱਸਾ ਵਧਦਾ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਤੋਂ ਬੇਹੱਦ ਨਰਾਜ਼ ਹਨ।
ਟਰੰਪ ਨੇ ਆਰੋਪ ਲਗਾਇਆ ਹੈ ਕਿ ਕੋਰੋਨਾ ਦੀ ਪਹਿਲੀ ਰਿਪੋਰਟ ਸਾਹਮਣੇ ਆਉਂਦੇ ਹੀ ਅਮਰੀਕਾ ਵੱਲੋਂ ਚੀਨ ਨੂੰ ਮਦਦ ਦਾ ਪ੍ਰਸਤਾਵ ਦਿੱਤਾ ਗਿਆ ਸੀ ਪਰ ਉਹਨਾਂ ਨੇ ਇਸ ਨੂੰ ਠੁਕਰਾ ਦਿੱਤਾ। ਉਲਟਾ ਚੀਨ ਨੇ ਕੋਰੋਨਾ ਵਾਇਰਸ ਦਾ ਸੱਚ ਦੁਨੀਆ ਤੋਂ ਲੁਕਾਇਆ ਅਤੇ ਅੱਜ ਇਸ ਦੀ ਕੀਮਤ ਪੂਰੀ ਦੁਨੀਆ ਚੁਕਾ ਰਹੀ ਹੈ। ਡੋਨਾਲਡ ਟਰੰਪ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੇ ਅਮਰੀਕਾ ਦੇ ਕੁੱਝ ਵਿਅਕਤੀ ਚੀਨ ਵਿਚ ਭੇਜਣ ਤੇ ਚਰਚਾ ਵੀ ਕੀਤੀ ਸੀ ਪਰ ਚੀਨ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ।
ਇਕ ਵਾਰ ਫਿਰ ਉਹਨਾਂ ਨੇ ਇਹੀ ਕਿਹਾ ਪਰ ਚੀਨ ਚੁਪ ਰਿਹਾ। ਜੇ ਉਹ ਚਾਹੁੰਦੇ ਤਾਂ ਉਹ ਬਹੁਤ ਪਹਿਲਾਂ ਇਸ ਦਾ ਸੰਕੇਤ ਦੇ ਸਕਦੇ ਸਨ। ਰਾਸ਼ਟਰਪਤੀ ਟਰੰਪ ਇਸ ਤੋਂ ਪਹਿਲਾਂ ਵੀ ਦੋ ਵਾਰ ਇਸ ਜਾਨਲੇਵਾ ਵਾਇਰਸ ਨੂੰ ਚੀਨੀ ਵਾਇਰਸ ਕਹਿ ਕੇ ਚੀਨ ਨੂੰ ਆੜੇ ਹੱਥੀਂ ਲੈ ਚੁੱਕੇ ਹਨ ਜਿਸ ਤੇ ਚੀਨ ਅਪਣੀ ਸਖ਼ਤ ਪ੍ਰਤੀਕਿਰਿਆ ਜਤਾ ਵੀ ਚੁੱਕਾ ਹੈ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਅਮਰੀਕਾ ਵਿਚ ਲਗਾਤਾਰ ਚੀਨੀ ਵਾਇਰਸ ਨੂੰ ਖ਼ਤਮ ਕਰਨ ਲਈ ਰਿਸਰਚ ਕਰ ਰਹੇ ਹਨ। ਪਰ ਉਹ ਉਹਨਾਂ ਦੇ ਇਸ ਸਖ਼ਤ ਰਵੱਈਏ ਨੂੰ ਸਮਝਣ ਅਮਰੀਕਾ ਵਿਚ ਇਸ ਸਮੇਂ ਕੋਰੋਨਾ ਵਾਇਰਸ ਨਾਲ ਹਾਲਾਤ ਬਦਤਰ ਹੋ ਚੁੱਕੇ ਹਨ ਅਤੇ ਅਮਰੀਕਾ ਕੋਰੋਨਾ ਅੱਗੇ ਗੋਡੇ ਟੇਕ ਚੁੱਕਾ ਹੈ।
ਅਮਰੀਕਾ ਵਿਚ ਇਸ ਸਮੇਂ ਕਰੀਬ 35 ਹਜ਼ਾਰ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ ਅਤੇ ਜਾਨਲੇਵਾ ਵਾਇਰਸ ਦੀ ਵਜ੍ਹਾ ਕਰ ਕੇ 450 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਹੈ। ਹਰ ਦਿਨ ਦੇ ਨਾਲ ਪੀੜਤਾਂ ਦਾ ਅੰਕੜਾ ਵਧ ਰਿਹਾ ਹੈ। 39 ਲੋਕਾਂ ਦੀ ਜਾਨ ਤਾਂ ਪਿਛਲੇ 24 ਘੰਟਿਆਂ ਵਿਚ ਹੀ ਚਲੀ ਗਈ। ਜ਼ਾਹਿਰ ਹੈ ਕਿ ਅਮਰੀਕਾ ਵਿਚ ਹਾਲਾਤ ਬੇਕਾਬੂ ਹਨ ਅਤੇ ਜੇ ਅਮਰੀਕਾ ਤੋਂ ਇਸੇ ਤਰ੍ਹਾਂ ਦੀਆਂ ਹੀ ਲਗਾਤਾਰ ਤਸਵੀਰਾਂ ਸਾਹਮਣੇ ਆਉਂਦੀਆਂ ਰਹੀਆਂ ਤਾਂ ਅਮਰੀਕਾ ਚੀਨ ਵੱਲ ਭਿਆਨਕ ਮੋੜ ਲੈ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।