ਕੇਰਲ ‘ਚ ਸਰਕਾਰ ਬਣਨ ‘ਤੇ ਸਬਰੀਮਾਲਾ ਮੰਦਰ ਅਤੇ ਲਵ ਜੇਹਾਦ ਮਾਮਲੇ ਵਿਚ ਕਾਨੂੰਨ ਲਿਆਵਾਂਗੇ- ਜਾਵਡੇਕਰ
ਕੇਰਲ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ।
Javadekar
ਤਿਰੂਵਨੰਤਪੁਰਮ:ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਬੁੱਧਵਾਰ ਨੂੰ ਕੇਰਲ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਇਸ ਨੇ ਸਬਰੀਮਾਲਾ ਮੰਦਰ ਅਤੇ ਲਵ ਜੇਹਾਦ ਮਾਮਲੇ ਵਿਚ ਕਾਨੂੰਨ ਲਿਆਉਣ ਦਾ ਵਾਅਦਾ ਕੀਤਾ ਹੈ। ਬਹੁਤ ਸਾਰੇ ਵਾਅਦੇ ਵੀ ਕੀਤੇ ਗਏ ਹਨ,ਹਰ ਪਰਿਵਾਰ ਦੇ ਘੱਟੋ ਘੱਟ ਇੱਕ ਮੈਂਬਰ ਨੂੰ ਰੁਜ਼ਗਾਰ ਦੇਣਾ ਅਤੇ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਮੁਫਤ ਲੈਪਟਾਪ ਦੇਣਾ ਸ਼ਾਮਲ ਹੈ।