ਸੰਸਦ ਨੇ ਦਿੱਲੀ ਵਿੱਚ ਉਪ ਰਾਜਪਾਲ ਨੂੰ ਵਧੇਰੇ ਅਧਿਕਾਰ ਦੇਣ ਵਾਲੇ ਬਿੱਲ ਨੂੰ ਮਨਜ਼ੂਰੀ ਦਿੱਤੀ
। ਬਿੱਲ ਨੂੰ 45 ਦੇ ਮੁਕਾਬਲੇ 83 ਵੋਟਾਂ ਨਾਲ ਪਾਸ ਕੀਤਾ ਗਿਆ। ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਸਦਨ ਤੋਂ ਵਾਕਆਉਟ ਕੀਤਾ।
Rajia sabha
ਨਵੀਂ ਦਿੱਲੀ: ਦਿੱਲੀ ਸੋਧ ਬਿੱਲ ਬੁੱਧਵਾਰ ਨੂੰ ਰਾਜ ਸਭਾ ਵਿੱਚ ਪਾਸ ਕੀਤਾ ਗਿਆ। ਸਦਨ ਵਿੱਚ ਬਿੱਲ ਪੇਸ਼ ਹੋਣ ਨਾਲ ਰਾਜ ਸਭਾ ਵਿੱਚ ਕਾਫ਼ੀ ਹੰਗਾਮਾ ਹੋਇਆ,ਜਿਸ ਕਾਰਨ ਸਦਨ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ। ਇਹ ਬਿੱਲ ਲੋਕ ਸਭਾ ਦੁਆਰਾ ਪਹਿਲਾਂ ਹੀ ਪਾਸ ਕਰ ਦਿੱਤਾ ਗਿਆ ਹੈ। ਬਿੱਲ 'ਤੇ ਲੰਬੀ ਬਹਿਸ ਦੌਰਾਨ ਗਰਜ ਦਾ ਮਾਹੌਲ ਸੀ। ਹਾਲਾਂਕਿ,ਬਿਲ ਪੇਸ਼ ਕੀਤੇ ਜਾਣ 'ਤੇ ਪੂਰਾ ਸਦਨ ਸ਼ੋਰ-ਸ਼ਰਾਬੇ ਵਿੱਚ ਡੁੱਬ ਗਿਆ ਸੀ। ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਬੈਂਚ ਅੱਗੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।