BJP ਵਾਲੇ ਕਹਿੰਦੇ ਨੇ ਕਿ ਅਸੀਂ ਸਭ ਤੋਂ ਵੱਡੀ ਪਾਰਟੀ ਹਾਂ ਫਿਰ ਛੋਟੀ ਪਾਰਟੀ ਕੋਲੋਂ ਕਿਉਂ ਡਰ ਗਏ?- CM ਕੇਜਰੀਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਰਵਿੰਦ ਕੇਜਰੀਵਾਲ ਨੇ ਕਿਹਾ, 'ਮੈਂ ਭਾਜਪਾ ਦੇ ਸਮਰਥਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਅੰਨ੍ਹੀ ਭੇਡ ਚਾਲ ਛੱਡੋ, ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਜਾਓ'

Arvind Kejriwal



ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਵਿਧਾਨ ਸਭਾ 'ਚ ਆਪਣੇ ਸੰਬੋਧਨ ਦੌਰਾਨ ਭਾਜਪਾ 'ਤੇ ਤਿੱਖਾ ਹਮਲਾ ਬੋਲਿਆ ਹੈ। ਉਹਨਾਂ ਸਵਾਲ ਕਰਦਿਆਂ ਕਿਹਾ ਕਿ ਭਾਜਪਾ ਵਾਲੇ ਕਹਿੰਦੇ ਨੇ ਕਿ ਅਸੀਂ ਸਭ ਤੋਂ ਵੱਡੀ ਪਾਰਟੀ ਹਾਂ ਫਿਰ ਉਹ ਛੋਟੀ ਪਾਰਟੀ ਕੋਲੋਂ ਕਿਉਂ ਡਰ ਗਏ? ਕੇਜਰੀਵਾਲ ਨੇ ਆਪਣੇ ਸੰਬੋਧਨ 'ਚ ਕਿਹਾ, 'ਕੱਲ੍ਹ ਸ਼ਹੀਦੀ ਦਿਵਸ 'ਤੇ ਅਸੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਹਾਲਾਂਕਿ ਅਸੀਂ ਸਾਰੇ ਆਜ਼ਾਦੀ ਘੁਲਾਟੀਆਂ ਦਾ ਸਨਮਾਨ ਕਰਦੇ ਹਾਂ ਪਰ ਅਸੀਂ ਇਹਨਾਂ 'ਚੋਂ ਦੋ ਬਾਬਾ ਸਾਹਿਬ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਸਾਰੇ ਸਰਕਾਰੀ ਦਫਤਰਾਂ 'ਚ ਲਗਾਉਣ ਦਾ ਫੈਸਲਾ ਕੀਤਾ ਹੈ। ਜਦੋਂ ਤੋਂ ਅਸੀਂ ਇਹ ਐਲਾਨ ਕੀਤਾ ਹੈ, ਉਦੋਂ ਤੋਂ ਬਹੁਤ ਆਲੋਚਨਾ ਹੋ ਰਹੀ ਹੈ। ਭਾਜਪਾ ਪੁੱਛ ਰਹੀ ਹੈ ਕਿ ਸਾਵਰਕਰ ਅਤੇ ਹੇਡਗੇਵਾਰ ਦੀ ਤਸਵੀਰ ਕਿਉਂ ਨਹੀਂ ਲਗਾਈ, ਅਸੀਂ ਕਿਹਾ ਤੁਸੀਂ ਲਗਾ ਲਓ’।

Arvind Kejriwal

ਸੀਐਮ ਨੇ ਕਿਹਾ ਕਿ ਕਾਂਗਰਸ ਵਾਲੇ ਕਹਿ ਰਹੇ ਹਨ ਕਿ ਇੰਦਰਾ ਗਾਂਧੀ ਅਤੇ ਸੋਨੀਆ ਗਾਂਧੀ ਕਿਉਂ ਨਹੀਂ, ਅਸੀਂ ਕਿਹਾ ਕਿ ਤੁਸੀਂ ਲਗਾ ਲਓ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਬਣਾਇਆ ਸੀ, ਅਸੀਂ ਉਹਨਾਂ ਦੇ ਸੁਪਨੇ ਪੂਰੇ ਕਰ ਰਹੇ ਹਾਂ ਪਰ ਭਾਜਪਾ ਵਾਲੇ ਨਹੀਂ ਚਾਹੁੰਦੇ ਕਿ ਨਗਰ ਨਿਗਮ ਦੀਆਂ ਚੋਣਾਂ ਹੋਣ, ਉਹ ਚੋਣਾਂ ਨੂੰ ਟਾਲ ਰਹੇ ਹਨ। ਇਹਨਾਂ ਦੇ ਭ੍ਰਿਸ਼ਟਾਚਾਰ ਨੂੰ ਲੈ ਕੇ ਗਿੰਨੀਜ਼ ਬੁੱਕ ਆਫ ਰਿਕਾਰਡਜ਼ ਦੀ ਮੀਟਿੰਗ ਚੱਲ ਰਹੀ ਹੈ। ਚੋਣ ਕਮਿਸ਼ਨ ਨਗਰ ਨਿਗਮ ਚੋਣਾਂ ਦੀ ਤਰੀਕ ਦਾ ਐਲਾਨ ਕਰਨ ਹੀ ਵਾਲਾ ਸੀ ਕਿ ਉਹਨਾਂ ਦਾ ਫੋਨ ਆਇਆ। ਪ੍ਰਧਾਨ ਮੰਤਰੀ ਦਫ਼ਤਰ ਨੇ ਚੋਣਾਂ ਦੀ ਤਰੀਕ ਮੁਲਤਵੀ ਕਰ ਦਿੱਤੀ ਹੈ। ਉਹ ਹਾਰ ਦੇ ਡਰ ਕਾਰਨ ਚੋਣਾਂ ਨਹੀਂ ਕਰਵਾਉਣਾ ਚਾਹੁੰਦੇ, ਉਹ ਅੰਬੇਡਕਰ ਨੂੰ ਨਫ਼ਰਤ ਕਰਦੇ ਹਨ। ਉਹਨਾਂ ਕਿਹਾ ਕਿ ਅਜਿਹੇ 'ਚ ਇਹ ਲੋਕ ਕੱਲ੍ਹ ਨੂੰ ਚਾਹੁਣਗੇ ਕਿ ਗੁਜਰਾਤ 'ਚ ਚੋਣਾਂ ਨਾ ਹੋਣ, ਫਿਰ ਦੇਸ਼ 'ਚ ਚੋਣਾਂ ਨਾ ਹੋਣ, ਮੈਂ ਇਹ ਕਹਿਣਾ ਚਾਹਾਂਗਾ ਕਿ ਕੱਲ੍ਹ ਨੂੰ ਅਸੀਂ ਜਿਊਂਦੇ ਹਾਂ ਜਾਂ ਨਹੀਂ, ਭਾਜਪਾ ਜਿੱਤੇ ਜਾਂ ਆਮ ਆਦਮੀ ਪਾਰਟੀ। ਪਰ ਦੇਸ਼ ਅਤੇ ਲੋਕਤੰਤਰ ਕਾਇਮ ਰਹੇਗਾ।

Arvind Kejriwal

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, ‘ਭਾਜਪਾ ਵਾਲੇ ਕਹਿੰਦੇ ਹਨ ਕਿ ਉਹ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ। ਅਸੀਂ ਸਭ ਤੋਂ ਵੱਡੀ ਛੋਟੀ ਪਾਰਟੀ ਹਾਂ, ਉਹ ਫਿਰ ਵੀ ਡਰੇ ਹੋਏ ਹਨ? ਚੋਣਾਂ ਜਿੱਤ ਕੇ ਦਿਖਾਓ। ਫਿਲਮ 'ਬੰਟੀ ਔਰ ਬਬਲੀ' ਸੀ, ਇਸ ਫਿਲਮ 'ਚ ਇਕ ਸੀਨ ਹੈ ਕਿ ਲੋਕ ‘ਸਾਡੀਆਂ ਮੰਗਾਂ ਪੂਰੀਆਂ ਕਰੋ' ਦੇ ਨਾਅਰੇ ਲਗਾਉਂਦੇ ਹੋਏ ਇਕ ਘਰ ਦੇ ਸਾਹਮਣੇ ਆ ਜਾਂਦੇ ਹਨ ਪਰ ਪਤਾ ਨਹੀਂ ਕੀ ਮੰਗ ਹੈ। ਕੋਈ ਕਹਿ ਰਿਹਾ ਸੀ ਕਿ ਕਸ਼ਮੀਰ ਫਾਈਲਜ਼ ਟੈਕਸ ਮੁਕਤ ਹੋਣੀ ਚਾਹੀਦੀ ਹੈ, ਕੋਈ ਕਹਿ ਰਿਹਾ ਸੀ ਕਿ ਠੇਕੇ ਬੰਦ ਕਰੋ’।

Arvind Kejriwal

ਅਰਵਿੰਦ ਕੇਜਰੀਵਾਲ ਨੇ ਕਿਹਾ, 'ਮੈਂ ਭਾਜਪਾ ਦੇ ਸਮਰਥਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਅੰਨ੍ਹੀ ਭੇਡ ਚਾਲ ਛੱਡੋ, ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਜਾਓ, ਅਸੀਂ ਤੁਹਾਨੂੰ ਸਨਮਾਨ ਦੇਵਾਂਗੇ। ਕੱਲ੍ਹ ਉਪ ਰਾਜਪਾਲ ਨੇ ਕਿਹਾ ਕਿ ਦਿੱਲੀ ਦਾ ਜੀਡੀਪੀ 5 ਸਾਲਾਂ ਵਿੱਚ 50% ਵਧਿਆ ਹੈ ਅਤੇ ਕਿਸੇ ਵੀ ਰਾਜ ਵਿਚ ਵਾਧਾ ਨਹੀਂ ਹੋਇਆ ਹੈ, ਮੈਂ ਉਪ ਰਾਜਪਾਲ ਦੇ ਸੰਬੋਧਨ ਦਾ ਧੰਨਵਾਦ ਕਰਦਾ ਹਾਂ’।

Arvind Kejriwal

ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਬੋਲਿਆ ਹੈ। ਉਹਨਾਂ ਕਿਹਾ ਕਿ 8 ਸਾਲ ਸਰਕਾਰ ਚਲਾਉਣ ਤੋਂ ਬਾਅਦ ਜੇਕਰ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵਿਵੇਕ ਅਗਨੀਹੋਤਰੀ ਦੇ ਚਰਨਾਂ ਵਿਚ ਸ਼ਰਨ ਲੈਣੀ ਪੈਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਪ੍ਰਧਾਨ ਮੰਤਰੀ ਨੇ ਕੋਈ ਕੰਮ ਨਹੀਂ ਕੀਤਾ। 8 ਸਾਲ ਬਰਬਾਦ ਕੀਤੇ। ਉਹ ਕਹਿ ਰਹੇ ਹਨ ਕਿ ਕਸ਼ਮੀਰ ਫਾਈਲਜ਼ ਟੈਕਸ ਫਰੀ ਕਰੋ। ਜੇਕਰ ਤੁਹਾਨੂੰ ਇੰਨਾ ਹੀ ਸ਼ੌਕ ਹੈ ਤਾਂ ਵਿਵੇਕ ਅਗਨੀਹੋਤਰੀ ਨੂੰ ਬੋਲੋ ਕਿ ਫਿਲਮ ਯੂ-ਟਿਊਬ 'ਤੇ ਅਪਲੋਡ ਕਰੋ, ਇਕ ਦਿਨ 'ਚ ਸਾਰੇ ਲੋਕ ਦੇਖ ਲੈਣਗੇ। ਕੁਝ ਲੋਕ ਕਸ਼ਮੀਰੀ ਪੰਡਤਾਂ ਦੇ ਨਾਂ 'ਤੇ ਕਰੋੜਾਂ-ਕਰੋੜਾਂ ਕਮਾ ਰਹੇ ਹਨ ਅਤੇ ਤੁਸੀਂ ਲੋਕਾਂ ਨੂੰ ਪੋਸਟਰ ਲਗਾਉਣ ਦਾ ਕੰਮ ਦਿੱਤਾ ਹੈ।