PM ਮੋਦੀ ਨੇ ਪੈਰ ਦੀਆਂ ਉਂਗਲਾਂ ਨਾਲ ਪੇਂਟਿੰਗ ਬਣਾਉਣ ਵਾਲੇ ਦਿਵਿਆਂਗ ਆਯੂਸ਼ ਕੁੰਡਲ ਨਾਲ ਕੀਤੀ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿਵਿਆਂਗ ਆਯੂਸ਼ ਦੀਆਂ ਪੇਂਟਿੰਗਾਂ ਸਾਂਝੀਆਂ ਕਰ ਟਵਿਟਰ 'ਤੇ ਕੀਤਾ ਫੋਲੋ

PM MODI

 

 

ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੈਰ ਦੀਆਂ ਉਂਗਲਾਂ ਨਾਲ ਪੇਂਟਿੰਗ ਕਰਨ ਵਾਲੇ ਮੱਧ ਪ੍ਰਦੇਸ਼ ਦੇ ਦਿਵਆਂਗ ਚਿੱਤਰਕਾਰ ਆਯੂਸ਼ ਕੁੰਡਲ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਕਲਾ ਦੇ ਖੇਤਰ ’ਚ ਉਨ੍ਹਾਂ ਨੇ ਮੁਹਾਰਤ ਹਾਸਲ ਕੀਤੀ ਹੈ, ਉਹ ਸਾਰਿਆਂ ਲਈ ਪ੍ਰੇਰਣਾਦਾਇਕ ਹੈ।

 

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਟਵਿੱਟਰ ’ਤੇ ਲਿਖਿਆ, ‘‘ਅੱਜ ਆਯੂਸ਼ ਕੁੰਡਲ ਨੂੰ ਮਿਲਣਾ ਮੇਰੇ ਲਈ ਇਕ ਅਭੁੱਲ ਪਲ ਬਣ ਗਿਆ। ਆਯੂਸ਼ ਨੇ ਜਿਸ ਤਰ੍ਹਾਂ ਪੇਂਟਿੰਗ ’ਚ ਮੁਹਾਰਤ ਹਾਸਲ ਕੀਤੀ ਅਤੇ ਆਪਣੀਆਂ ਉਂਗਲਾਂ ਨਾਲ ਆਪਣੀਆਂ ਭਾਵਨਾਵਾਂ ਨੂੰ ਆਕਾਰ ਦਿੱਤਾ।

 

 

ਉਹ ਹਰ ਕਿਸੇ ਨੂੰ ਪ੍ਰੇਰਿਤ ਕਰਨ ਵਾਲਾ ਹੈ। ਪ੍ਰੇਰਿਤ ਕਰਦੇ ਰਹਿਣ ਲਈ ਮੈਂ ਉਸ ਨੂੰ ਟਵਿੱਟਰ ’ਤੇ ਫੋਲੋ ਕਰ ਰਿਹਾ ਹਾਂ। ਜ਼ਿਕਰਯੋਗ ਹੈ ਕਿ ਆਯੂਸ਼ ਕੁੰਡਲ ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੇ ਬੜਵਾਹ ਦਾ ਰਹਿਣ ਵਾਲਾ ਹੈ। ਆਯੂਸ਼ ਪੈਰ ਦੀਆਂ ਉਂਗਲਾਂ ਨਾਲ ਪੇਂਟਿੰਗ ਬਣਾਉਂਦੇ ਹਨ।