ਗਾਜ਼ੀਆਬਾਦ ਵਿੱਚ ਉਸਾਰੀ ਅਧੀਨ ਸੀਵਰੇਜ ਦੀ ਡਿੱਗੀ ਕੰਧ, 3 ਮਜ਼ਦੂਰਾਂ ਦੀ ਮੌਤ, 2 ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਸ਼ੁਰੂ

Death

 

ਗਾਜ਼ੀਆਬਾਦ— ਗਾਜ਼ੀਆਬਾਦ ਜ਼ਿਲੇ ਦੇ ਵਿਜੇਨਗਰ ਇਲਾਕੇ 'ਚ ਇਕ ਨਿਰਮਾਣ ਅਧੀਨ ਸੀਵਰੇਜ ਦੇ ਢਾਂਚੇ ਦੀ ਕੰਧ ਡਿੱਗਣ ਨਾਲ ਤਿੰਨ ਮਜ਼ਦੂਰ ਮਲਬੇ ਹੇਠਾਂ ਦੱਬ ਗਏ। ਜਦੋਂ ਕਿ 2 ਲੋਕ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਵਿਜੇਨਗਰ ਖੇਤਰ ਦੇ ਪ੍ਰਤਾਪ ਵਿਹਾਰ 'ਚ ਇਕ ਨਿੱਜੀ ਸਕੂਲ ਨੇੜੇ ਨਗਰ ਨਿਗਮ ਵਲੋਂ ਸੜਕ ਦੇ ਕਿਨਾਰੇ ਸੀਵਰੇਜ ਪਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਦੁਪਹਿਰ ਕਰੀਬ 2.30 ਵਜੇ ਉਸਾਰੀ ਅਧੀਨ ਇਮਾਰਤ ਦੀ ਇੱਕ ਕੰਧ ਡਿੱਗ ਗਈ, ਜਿਸ ਵਿੱਚ 5 ਮਜ਼ਦੂਰ ਮਲਬੇ ਹੇਠਾਂ ਦੱਬ ਗਏ।

 

 

ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਮਲਬੇ  ਹੇਠਾਂ ਦੱਬੇ 5 ਮਜ਼ਦੂਰਾਂ ਨੂੰ ਬਾਹਰ ਕੱਢ ਕੇ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ 3 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

 

 

 

ਮ੍ਰਿਤਕਾਂ ਦੀ ਪਛਾਣ ਮੁਨਕੇਸ਼, ਅਹਜਾਜ਼ ਅਤੇ ਤੌਕੀਰ ਵਜੋਂ ਹੋਈ ਹੈ। ਸਾਰੇ ਬਿਹਾਰ ਦੇ ਰਹਿਣ ਵਾਲੇ ਸਨ। ਦੋਵੇਂ ਜ਼ਖਮੀ ਮਜ਼ਦੂਰਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।