ਨੌਜਵਾਨ ਨੇ ਰੇਲਗੱਡੀ ਅੱਗੇ ਮਾਰੀ ਛਾਲ, ਫਰਿਸ਼ਤਾ ਬਣ ਪੁਲਿਸ ਵਾਲੇ ਨੇ ਬਚਾਈ ਜਾਨ
ਘਟਨਾ ਦੀ ਵੀਡੀਓ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ
ਠਾਣੇ: ਮਹਾਰਾਸ਼ਟਰ ਦੇ ਠਾਣੇ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ। ਇੱਥੇ ਪੁਲਿਸ ਮੁਲਾਜ਼ਮ ਦੀ ਮੁਸਤੈਦੀ ਕਾਰਨ ਨੌਜਵਾਨ ਦੀ ਜਾਨ ਬਚ ਗਈ। ਟਰੇਨ ਅੱਗੇ ਛਾਲ ਮਾਰਨ ਵਾਲੇ ਵਿਅਕਤੀ ਨੂੰ ਪਟੜੀ ਤੋਂ ਹਟਾ ਕੇ ਪੁਲਿਸ ਮੁਲਾਜ਼ਮ ਨੇ ਉਸ ਦੀ ਜਾਨ ਬਚਾਈ। ਘਟਨਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਹਾਦਸਾ ਠਾਣੇ ਦੇ ਵਿੱਠਲਵਾੜੀ ਰੇਲਵੇ ਸਟੇਸ਼ਨ ਦਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਐਕਸਪ੍ਰੈੱਸ ਟਰੇਨ ਦੇ ਅੱਗੇ ਛਾਲ ਮਾਰਦਾ ਹੈ। ਫਿਰ ਉੱਥੇ ਖੜ੍ਹੇ ਇੱਕ ਪੁਲਿਸ ਮੁਲਾਜ਼ਮ ਦੀ ਨਜ਼ਰ ਨੌਜਵਾਨ 'ਤੇ ਪੈਂਦੀ ਹੈ। ਪੁਲਿਸ ਵਾਲੇ ਨੇ ਵੀ ਰੇਲ ਗੱਡੀ ਦੇ ਆਉਣ ਤੋਂ ਪਹਿਲਾਂ ਟ੍ਰੈਕ 'ਤੇ ਛਾਲ ਮਾਰ ਦਿੱਤੀ ਅਤੇ ਨੌਜਵਾਨ ਨੂੰ ਪਟੜੀ ਤੋਂ ਧੱਕਾ ਦੇ ਪਾਸੇ ਕਰ ਦਿੱਤਾ। ਨੌਜਵਾਨ ਦੀ ਜਾਨ ਬਚ ਗਈ। ਪਰ ਉੱਥੇ ਖੜ੍ਹਾ ਹਰ ਕੋਈ ਇਸ ਹਾਦਸੇ ਨੂੰ ਦੇਖ ਕੇ ਹੈਰਾਨ ਰਹਿ ਗਿਆ।
ਟਰੇਨ ਅੱਗੇ ਛਾਲ ਮਾਰਨ ਵਾਲੇ ਵਿਅਕਤੀ ਦੀ ਪਛਾਣ ਕੁਮਾਰ ਪੁਜਾਰੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਕੁਮਾਰ ਘਰ 'ਚ ਲੜਾਈ-ਝਗੜੇ ਤੋਂ ਬਾਅਦ ਖੁਦਕੁਸ਼ੀ ਕਰਨ ਲਈ ਸਟੇਸ਼ਨ 'ਤੇ ਆਇਆ ਸੀ ਅਤੇ ਸਾਹਮਣੇ ਤੋਂ ਆਉਂਦੀ ਲੋਕਲ ਟਰੇਨ ਨੂੰ ਦੇਖ ਕੇ ਛਾਲ ਮਾਰ ਦਿੱਤੀ।
ਇਸੇ ਦੌਰਾਨ ਡਿਊਟੀ ’ਤੇ ਮੌਜੂਦ ਪੁਲਿਸ ਮੁਲਾਜ਼ਮ ਰਿਸ਼ੀਕੇਸ਼ ਮਾਨਿਕ ਦੀ ਨਜ਼ਰ ਉਸ ’ਤੇ ਪੈ ਗਈ ਅਤੇ ਉਹ ਰੇਲਵੇ ਟਰੈਕ ’ਤੇ ਉਤਰ ਗਿਆ ਅਤੇ ਸਮੇਂ ਸਿਰ ਨੌਜਵਾਨ ਨੂੰ ਪਟੜੀ ਤੋਂ ਖਿੱਚ ਕੇ ਲੈ ਗਿਆ। ਜਿਵੇਂ ਹੀ ਇਹ ਟ੍ਰੈਕ ਤੋਂ ਬਾਹਰ ਆਇਆ ਤਾਂ ਕੁਝ ਹੀ ਸਕਿੰਟਾਂ ਵਿੱਚ ਇੱਕ ਟਰੇਨ ਲੰਘ ਗਈ ਅਤੇ ਨੌਜਵਾਨ ਦੀ ਜਾਨ ਬਚ ਗਈ।