BSP Candidate List: ਬਸਪਾ ਨੇ ਲੋਕ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪਹਿਲੇ ਪੜਾਅ 'ਚ ਸਹਾਰਨਪੁਰ, ਕੈਰਾਨਾ, ਮੁਜ਼ੱਫਰਨਗਰ, ਬਿਜਨੌਰ, ਨਗੀਨਾ, ਮੁਰਾਦਾਬਾਦ, ਰਾਮਪੁਰ ਅਤੇ ਪੀਲੀਭੀਤ ਸੀਟਾਂ 'ਤੇ ਵੋਟਿੰਗ ਹੋਵੇਗੀ

Lok Sabha Elections 2024: BSP announces names of 16 candidates in Uttar pradesh

BSP Candidate List: ਲਖਨਊ - ਬਹੁਜਨ ਸਮਾਜ ਪਾਰਟੀ (ਬਸਪਾ) ਨੇ ਲੋਕ ਸਭਾ ਚੋਣਾਂ ਲਈ ਉੱਤਰ ਪ੍ਰਦੇਸ਼ ਦੀਆਂ 16 ਲੋਕ ਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਵੱਲੋਂ ਐਲਾਨੀ ਗਈ ਉਮੀਦਵਾਰਾਂ ਦੀ ਪਹਿਲੀ ਸੂਚੀ ਅਨੁਸਾਰ ਪਾਰਟੀ ਨੇ ਸਹਾਰਨਪੁਰ ਤੋਂ ਮਾਜਿਦ ਅਲੀ ਅਤੇ ਕੈਰਾਨਾ ਤੋਂ ਸ਼੍ਰੀਪਾਲ ਸਿੰਘ ਨੂੰ ਉਮੀਦਵਾਰ ਬਣਾਇਆ ਹੈ।

ਬਸਪਾ ਦੇ ਹੋਰ ਉਮੀਦਵਾਰਾਂ ਵਿਚ ਮੁਜ਼ੱਫਰਨਗਰ ਤੋਂ ਦਾਰਾ ਸਿੰਘ ਪ੍ਰਜਾਪਤੀ, ਬਿਜਨੌਰ ਤੋਂ ਵਿਜੇਂਦਰ ਸਿੰਘ, ਨਗੀਨਾ (ਰਾਖਵਾਂ) ਤੋਂ ਸੁਰਿੰਦਰ ਪਾਲ ਸਿੰਘ, ਮੁਰਾਦਾਬਾਦ ਤੋਂ ਮੁਹੰਮਦ ਇਰਫਾਨ ਸੈਫੀ, ਰਾਮਪੁਰ ਤੋਂ ਜ਼ੀਸ਼ਾਨ ਖਾਨ, ਸੰਭਲ ਤੋਂ ਸੌਲਤ ਅਲੀ, ਅਮਰੋਹਾ ਤੋਂ ਮੁਜਾਹਿਦ ਹੁਸੈਨ, ਮੇਰਠ ਤੋਂ ਦੇਵਵਰਤ ਤਿਆਗੀ ਅਤੇ ਬਾਗਪਤ ਤੋਂ ਪ੍ਰਵੀਨ ਬਾਂਸਲ ਸ਼ਾਮਲ ਹਨ।

ਪਾਰਟੀ ਨੇ ਗੌਤਮ ਬੁੱਧ ਨਗਰ ਤੋਂ ਰਾਜਿੰਦਰ ਸਿੰਘ ਸੋਲੰਕੀ, ਬੁਲੰਦਸ਼ਹਿਰ (ਰਾਖਵੀਂ) ਤੋਂ ਗਿਰੀਸ਼ ਚੰਦਰ ਜਾਟਵ, ਆਂਵਲਾ ਤੋਂ ਆਬਿਦ ਅਲੀ, ਪੀਲੀਭੀਤ ਤੋਂ ਅਨੀਸ ਅਹਿਮਦ ਖਾਨ ਉਰਫ ਫੂਲ ਬਾਬੂ ਅਤੇ ਸ਼ਾਹਜਹਾਂਪੁਰ (ਰਾਖਵੀਂ) ਸੀਟ ਤੋਂ ਡਾ ਡੋਦਰਾਮ ਵਰਮਾ ਨੂੰ ਉਮੀਦਵਾਰ ਬਣਾਇਆ ਹੈ। ਪਹਿਲੇ ਪੜਾਅ 'ਚ ਸਹਾਰਨਪੁਰ, ਕੈਰਾਨਾ, ਮੁਜ਼ੱਫਰਨਗਰ, ਬਿਜਨੌਰ, ਨਗੀਨਾ, ਮੁਰਾਦਾਬਾਦ, ਰਾਮਪੁਰ ਅਤੇ ਪੀਲੀਭੀਤ ਸੀਟਾਂ 'ਤੇ ਵੋਟਿੰਗ ਹੋਵੇਗੀ। ਨਾਮਜ਼ਦਗੀ ਪੱਤਰ 27 ਮਾਰਚ ਤੱਕ ਦਾਖਲ ਕੀਤੇ ਜਾਣਗੇ, ਜਿਨ੍ਹਾਂ ਦੀ ਪੜਤਾਲ 28 ਮਾਰਚ ਨੂੰ ਹੋਵੇਗੀ। ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਤਰੀਕ 30 ਮਾਰਚ ਹੈ ਅਤੇ ਵੋਟਾਂ 19 ਅਪ੍ਰੈਲ ਨੂੰ ਪੈਣਗੀਆਂ।

(For more news apart from Lok Sabha Elections 2024: BSP announces names of 16 candidates in Uttar pradesh News in Punjabi, stay tuned to Rozana Spokesman)