Arvind Kejriwal: 'ਕੇਜਰੀਵਾਲ' ਦੀ ਚਿੱਠੀ ਦੇਖ ਕੇ ਮੇਰੇ ਹੰਝੂ ਆ ਗਏ', ਆਤਿਸ਼ੀ ਨੇ ਦੱਸਿਆ ED ਦੀ ਹਿਰਾਸਤ 'ਚੋਂ ਕੇਜਰੀਵਾਲ ਨੇ ਕੀ ਦਿਤਾ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Arvind Kejriwal: 'ਦਿੱਲੀ ਵਿਚ ਪਾਣੀ ਦੀ ਕਮੀ ਵਾਲੇ ਇਲਾਕਿਆਂ ਵਿਚ ਟੈਂਕਰ ਕਰਵਾਏ ਜਾਣ ਮੁਹੱਈਆ'

Kejriwal ordered release from jail News in punjabi

Kejriwal ordered release from jail News in punjabi : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਈਡੀ ਦੀ ਹਿਰਾਸਤ ਤੋਂ ਹੀ ਜਲ ਮੰਤਰਾਲੇ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ, 'ਮੈਨੂੰ ਪਤਾ ਲੱਗਾ ਹੈ ਕਿ ਦਿੱਲੀ ਦੇ ਕੁਝ ਇਲਾਕਿਆਂ 'ਚ ਪਾਣੀ ਅਤੇ ਸੀਵਰ ਦੀ ਸਮੱਸਿਆ ਹੈ। ਜੇ ਮੈਂ ਜੇਲ ਵਿਚ ਹਾਂ ਤਾਂ ਲੋਕਾਂ ਨੂੰ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ। ਆਤਿਸ਼ੀ ਨੇ ਦੱਸਿਆ ਕਿ ਜੇਲ ਤੋਂ ਮੁੱਖ ਮੰਤਰੀ ਵਲੋਂ ਭੇਜੀ ਚਿੱਠੀ ਦੇਖ ਕੇ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ।

ਇਹ ਵੀ ਪੜ੍ਹੋ: Jalandhar News: ਜਲੰਧਰ ਪੁਲਿਸ ਨੇ ਹਥਿਆਰਾਂ ਸਮੇਤ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ  

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਲੋੜ ਪੈਣ 'ਤੇ ਉਪ ਰਾਜਪਾਲ ਦੀ ਮਦਦ ਲੈਣ ਦੀ ਸਲਾਹ ਦਿਤੀ ਹੈ। ਜਲ ਮੰਤਰੀ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ 'ਚ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਮੁੱਖ ਮੰਤਰੀ ਵਲੋਂ ਕੀ ਹੁਕਮ ਜਾਰੀ ਕੀਤੇ ਗਏ ਹਨ। ਉਸ ਨੇ ਦੱਸਿਆ ਕਿ ਈਡੀ ਦੀ ਹਿਰਾਸਤ ਤੋਂ ਆਈ ਸੀਐੱਮ ਦੀ ਚਿੱਠੀ ਦੇਖ ਕੇ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ।

ਇਹ ਵੀ ਪੜ੍ਹੋ: Zirakpur News: ਜ਼ੀਰਕਪੁਰ 'ਚ ਮਾਂ, ਪਿਓ ਤੇ ਪੁੱਤ ਨੇ ਨਿਗਲਿਆ ਜ਼ਹਿਰ, ਘਰ ਦੀ ਆਰਥਿਕ ਤੰਗੀ ਤੋਂ ਸਨ ਪਰੇਸ਼ਾਨ

ਆਤਿਸ਼ੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਸਿਰਫ਼ ਦਿੱਲੀ ਦਾ ਮੁੱਖ ਮੰਤਰੀ ਨਹੀਂ ਮੰਨਦੇ। ਉਹ ਦਿੱਲੀ ਦੇ ਦੋ ਕਰੋੜ ਲੋਕਾਂ ਨੂੰ ਆਪਣਾ ਪਰਿਵਾਰ ਮੰਨਦੇ ਹਨ। ਉਨ੍ਹਾਂ ਨੇ 9 ਸਾਲ ਤੱਕ ਦਿੱਲੀ ਸਰਕਾਰ ਨੂੰ ਇੱਕ ਪਰਿਵਾਰ ਵਾਂਗ ਚਲਾਇਆ ਹੈ। ਦਿੱਲੀ ਦੇ ਲੋਕ ਸਿਰਫ਼ ਵੋਟਰ ਨਹੀਂ ਹਨ। ਉਹ ਦਿੱਲੀ ਦੇ ਲੋਕਾਂ ਨੂੰ ਆਪਣਾ ਪਰਿਵਾਰਕ ਮੈਂਬਰ ਮੰਨਦੇ ਹਨ। ਇਹੀ ਕਾਰਨ ਹੈ ਕਿ ਅੱਜ ਮੁਸੀਬਤ ਵਿਚ ਹੋਣ ਦੇ ਬਾਵਜੂਦ ਉਹ ਪਰਿਵਾਰ ਬਾਰੇ ਸੋਚ ਰਹੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਆਤਿਸ਼ੀ ਨੇ ਕਿਹਾ, ''ਮੈਂ ਭਾਜਪਾ ਨੂੰ ਦੱਸਣਾ ਚਾਹੁੰਦੀ ਹਾਂ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਸਕਦੇ ਹਨ। ਜੇਲ 'ਚ ਡੱਕ ਸਕਦੇ ਹਨ ਪਰ ਦਿੱਲੀ ਦੇ ਲੋਕਾਂ ਲਈ ਅਰਵਿੰਦ ਕੇਜਰੀਵਾਲ ਦੇ ਪਿਆਰ ਨੂੰ ਉਹ ਕੈਦ ਨਹੀਂ ਕਰ ਸਕਦੇ। ਆਤਿਸ਼ੀ ਨੇ ਕਿਹਾ ਕਿ ਅੱਜ ਗ੍ਰਿਫਤਾਰ ਹੋਣ ਤੋਂ ਬਾਅਦ ਵੀ ਉਹ ਦਿੱਲੀ ਦੇ ਲੋਕਾਂ ਬਾਰੇ ਸੋਚ ਰਹੇ ਹਨ। 
 

(For more news apart from 'Mother, father and son swallowed poison in Zirakpur News in punjabi ' stay tuned to Rozana Spokesman)