ਫੋਨ ਟੈਪਿੰਗ ਮਾਮਲਾ: ਤੇਲੰਗਾਨਾ ’ਚ ਦੋ ਪੁਲਿਸ ਅਧਿਕਾਰੀ ਗ੍ਰਿਫਤਾਰ
ਵਧੀਕ ਪੁਲਿਸ ਸੁਪਰਡੈਂਟ ਐੱਨ. ਭੁਜੰਗਾ ਰਾਉ ਨੂੰ ਗ੍ਰਿਫਤਾਰ ਕੀਤਾ ਗਿਆ
ਹੈਦਰਾਬਾਦ : ਹੈਦਰਾਬਾਦ ਪੁਲਿਸ ਨੇ ਦੋ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਫੋਨ ਟੈਪ ਕਰਨ ਅਤੇ ਕੁੱਝ ਕੰਪਿਊਟਰ ਸਿਸਟਮ ਅਤੇ ਅਧਿਕਾਰਤ ਡਾਟਾ ਨੂੰ ਨਸ਼ਟ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਹੈ। ਹੈਦਰਾਬਾਦ ਪੁਲਿਸ ਨੇ ਸਨਿਚਰਵਾਰ ਦੇਰ ਰਾਤ ਇਕ ਅਧਿਕਾਰਤ ਬਿਆਨ ’ਚ ਕਿਹਾ ਕਿ ਜਾਂਚ ਦੌਰਾਨ ਤਿਰੂਪਥਨਾ ਦੇ ਵਧੀਕ ਡੀ.ਸੀ.ਪੀ. (ਡਿਪਟੀ ਕਮਿਸ਼ਨਰ) ਅਤੇ ਵਧੀਕ ਪੁਲਿਸ ਸੁਪਰਡੈਂਟ ਐੱਨ. ਭੁਜੰਗਾ ਰਾਉ ਨੂੰ ਗ੍ਰਿਫਤਾਰ ਕੀਤਾ ਗਿਆ।
ਦੋਵੇਂ ਪੁਲਿਸ ਅਧਿਕਾਰੀ ਕ੍ਰਮਵਾਰ ਸਪੈਸ਼ਲ ਇੰਟੈਲੀਜੈਂਸ ਬਿਊਰੋ (ਐਸ.ਆਈ.ਬੀ.) ਅਤੇ ਖੁਫੀਆ ਵਿਭਾਗ ’ਚ ਵਧੀਕ ਪੁਲਿਸ ਸੁਪਰਡੈਂਟ ਵਜੋਂ ਕੰਮ ਕਰ ਚੁਕੇ ਹਨ। ਅਧਿਕਾਰੀਆਂ ’ਤੇ ਐਸ.ਆਈ.ਬੀ. ਦੇ ਮੁਅੱਤਲ ਡੀ.ਐਸ.ਪੀ. ਡੀ. ਪ੍ਰਣੀਤ ਰਾਓ ਨਾਲ ਮਿਲੀਭੁਗਤ ਕਰਨ ਦਾ ਦੋਸ਼ ਹੈ, ਜਿਨ੍ਹਾਂ ਨੂੰ ਹੈਦਰਾਬਾਦ ਪੁਲਿਸ ਨੇ ਪਿਛਲੀ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ.) ਸਰਕਾਰ ਦੌਰਾਨ ਕਥਿਤ ਤੌਰ ’ਤੇ ਫੋਨ ਟੈਪ ਕਰਨ ਅਤੇ ਵੱਖ-ਵੱਖ ਇਲੈਕਟ੍ਰਾਨਿਕ ਉਪਕਰਣਾਂ ਤੋਂ ਖੁਫੀਆ ਜਾਣਕਾਰੀ ਮਿਟਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਸੀ।