ਗੜ੍ਹਚਿਰੌਲੀ 'ਚ ਇੰਦਰਾਵਤੀ ਨਦੀ ਤੋਂ 11 ਹੋਰ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿਚ ਇੰਦਰਾਵਤੀ ਨਦੀ ਤੋਂ ਮੰਗਲਵਾਰ ਤੜਕੇ ਸੁਰੱਖਿਆ ਬਲਾਂ ਨੇ 11 ਹੋਰ ਸ਼ੱਕੀ ਨਕਸਲੀਆਂ ਦੀਆਂ ਲਾਸ਼ਾਂ ...

gadchiroli naxal encounter police identify 11 more bodies

ਮੁੰਬਈ: ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿਚ ਇੰਦਰਾਵਤੀ ਨਦੀ ਤੋਂ ਮੰਗਲਵਾਰ ਤੜਕੇ ਸੁਰੱਖਿਆ ਬਲਾਂ ਨੇ 11 ਹੋਰ ਸ਼ੱਕੀ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਮਹਾਰਾਸ਼ਟਰ-ਛੱਤੀਸਗੜ੍ਹ ਦੀ ਹੱਦ 'ਤੇ ਵਹਿਣ ਵਾਲੀ ਨਦੀ ਦੇ ਕੰਢੇ ਤੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਲਾਸ਼ਾਂ ਪਾਣੀ ਵਿਚ ਫੁੱਲ ਚੁੱਕੀਆਂ ਸਨ ਅਤੇ ਉਨ੍ਹਾਂ ਵਿਚ ਸੜਨ ਸ਼ੁਰੂ ਹੋ ਗਈ ਸੀ। 

ਇਕ ਅਧਿਕਾਰੀ ਨੇ ਪਛਾਣ ਉਜਾਗਰ ਨਾ ਕਰਨ ਦੀ ਸ਼ਰਤ 'ਤੇ ਦਸਿਆ ਕਿ ਇਹ ਸਾਰੀਆਂ 11 ਲਾਸ਼ਾਂ ਐਤਵਾਰ ਨੂੰ ਸੁਰੱਖਿਆ ਬਲਾਂ ਹੋਈ ਮੁਠਭੇੜ ਦੌਰਾਨ ਭੱਜਣ ਵਾਲੇ ਨਕਸਲੀਆਂ ਦੀਆਂ ਹੋ ਸਕਦੀਆਂ ਹਨ ਜਿਨ੍ਹਾਂ ਦੀ ਸ਼ਾਇਦ ਇਸ ਮੁਠਭੇੜ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਮੌਤ ਹੋ ਗਈ ਹੋਵੇਗੀ।

ਪੂਰੇ ਗੜ੍ਹਚਿਰੌਲੀ ਜ਼ਿਲ੍ਹੇ ਵਿਚ ਖੋਜ ਮੁਹਿੰਮ ਜਾਰੀ ਹੈ। ਇਸ ਖੇਤਰ ਨੂੰ ਸੁਰੱਖਿਆ ਬਲਾਂ ਨੇ ਲਗਭਗ ਚਾਰੇ ਪਾਸੇ ਤੋਂ ਸੀਲ ਕਰ ਦਿਤਾ ਹੈ। ਨਕਸਲੀਆਂ ਨੂੰ ਲੱਭਣ ਲਈ ਜੰਗਲਾਂ, ਪਿੰਡਾਂ, ਪਹਾੜੀਆਂ ਅਤੇ ਘਾਟੀਆਂ ਵਿਚ ਖੋਜ ਮੁਹਿੰਮ ਜਾਰੀ ਹੈ। ਜ਼ਿਲ੍ਹੇ ਵਿਚ ਨਵੀਂ ਮੁਹਿੰਮ ਤਹਿਤ ਘੱਟ ਤੋਂ ਘੱਟ 6 ਨਕਸਲੀ ਢੇਰ ਹੋ ਚੁਕੇ ਹਨ। 

ਐਤਵਾਰ 36 ਘੰਟੇ ਚਲੀ ਮੁਠਭੇੜ ਵਿਚ 16 ਨਕਸਲੀ ਮਾਰੇ ਗਏ ਸਨ। ਇਹ ਮੁਠਭੇੜ ਸੋਮਵਾਰ ਨੂੰ ਜਿਮਲਾਗੱਟਾ ਦੇ ਰਾਜਾਰਾਮ ਕਨਹਿਲਾ ਪਿੰਡ ਵਿਚ ਹੋਈ ਸੀ। ਮ੍ਰਿਤਕਾਂ ਵਿਚ ਅਹੇਰੀ ਦਲਮ ਦਾ ਕਮਾਂਡਰ ਵੀ ਸ਼ਾਮਲ ਹੈ, ਜਿਸ ਦੀ ਪਛਾਣ ਨੰਦੂ ਦੇ ਰੂਪ ਵਿਚ ਹੋਈ ਹੈ।