ਤਾਲਾਬੰਦੀ 'ਚ ਫਸਿਆਂ ਨੂੰ ਰਜਾਉਣ ਲਈ ਵੇਚ ਦਿਤੀ ਜ਼ਮੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਾਲਾਬੰਦੀ ਨੂੰ ਮਹੀਨਾ ਭਰ ਹੋ ਗਿਆ ਹੈ! ਕਈ ਜ਼ਿੰਦਗੀਆਂ ਗੁਜ਼ਰ ਗਈਆਂ। ਕੁੱਝ ਭੁੱਖ ਨਾਲ, ਤਾਂ ਕੁੱਝ ਜਾਨਲੇਵਾ ਕੋਰੋਨਾ ਵਾਇਰਸ ਨਾਲ। ਇਸ ਵਾਇਰਸ ਨੇ ਦੁਨੀਆਂ ਭਰ

File Photo

ਬੈਂਗਲੁਰੂ, 23 ਅਪ੍ਰੈਲ : ਤਾਲਾਬੰਦੀ ਨੂੰ ਮਹੀਨਾ ਭਰ ਹੋ ਗਿਆ ਹੈ! ਕਈ ਜ਼ਿੰਦਗੀਆਂ ਗੁਜ਼ਰ ਗਈਆਂ। ਕੁੱਝ ਭੁੱਖ ਨਾਲ, ਤਾਂ ਕੁੱਝ ਜਾਨਲੇਵਾ ਕੋਰੋਨਾ ਵਾਇਰਸ ਨਾਲ। ਇਸ ਵਾਇਰਸ ਨੇ ਦੁਨੀਆਂ ਭਰ 'ਚ ਕਹਿਰ ਢਾਹ ਰਖਿਆ ਹੈ, ਜ਼ਿੰਦਗੀ ਬੇਹੱਦ ਮੁਸ਼ਕਲ ਕਰ ਦਿਤੀ ਹੈ, ਖ਼ਾਸ ਤੌਰ 'ਤੇ ਰੋਜ਼ ਕਮਾਉਣ ਅਤੇ ਖਾਣ  ਵਾਲਿਆਂ ਦੀ। ਲਾਕਡਾਊਨ ਕਾਰਨ ਲੱਖਾਂ ਬੇਘਰ-ਮਜ਼ਦੂਰਾਂ ਦੀ ਜ਼ਿੰਦਗੀ ਤਬਾਹ ਹੋ ਗਈ।

ਨਾ ਉਨ੍ਹਾਂ ਨੂੰ ਕੰਮ ਮਿਲ ਰਿਹਾ ਹੈ ਅਤੇ ਨਾ ਦੋ ਵਕਤ ਦੀ ਰੋਟੀ। ਹਾਲਾਂਕਿ, ਕਈ ਮਦਦਗਾਰ ਇਨਸਾਨ ਇਨ੍ਹਾਂ ਦੀ ਸਹਾਇਤਾ ਕਰ ਰਹੇ ਹਨ। ਅਜਿਹਾ ਹੀ ਕੰਮ ਕਰ ਰਹੇ ਹਨ ਕਰਨਾਟਕ ਦੇ ਕੋਲਾਰ ਸ਼ਹਿਰ ਦੇ ਤਜਾਮੁਲ ਅਤੇ ਮੁਜੰਮਿਲ ਪਾਸ਼ਾ। ਇਨ੍ਹਾਂ ਭਰਾਵਾਂ ਨੇ ਇਸ ਸੰਕਟ 'ਚ ਲੋਕਾਂ ਦਾ ਢਿੱਡ ਭਰਨ ਲਈ ਅਪਣੀ ਜ਼ਮੀਨ ਤਕ ਵੇਚ ਦਿਤੀ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਅਜਿਹੇ ਵਿਅਕਤੀ ਦੇ ਦਿਲ ਵਿਚ ਕੀ ਆਇਆ ਹੋਵੇਗਾ, ਜੇਕਰ ਸਾਰੇ ਇਸੇ ਤਰ੍ਹਾਂ ਹੋ ਜਾਣ ਤਾਂ ਮੁਸ਼ਕਲਾਂ 'ਤੇ ਸਹਿਜੇ ਹੀ ਕਾਬੂ ਪਾ ਸਕਦੇ ਹਾਂ।   (ਏਜੰਸੀ)