ਮੋਦੀ ਨੇ ਜਨਸੰਘ ਦੇ ਦਿਨਾਂ ਦੇ ਪੁਰਾਣੇ ਸਾਥੀ ਨੂੰ ਫ਼ੋਨ ਘੁਮਾਇਆ, ਪੁਛਿਆ ਹਾਲ-ਚਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਨੀਅਰ ਭਾਜਪਾ ਆਗੂ ਮੋਹਨ ਲਾਲ ਬੌਠਿਆਲ ਨੂੰ ਉਸ ਸਮੇਂ ਯਕੀਨ ਨਾ ਹੋਇਆ ਜਦ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਫ਼ੋਨ ਆਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ

File Photo

ਪੌੜੀ, 23 ਅਪ੍ਰੈਲ: ਸੀਨੀਅਰ ਭਾਜਪਾ ਆਗੂ ਮੋਹਨ ਲਾਲ ਬੌਠਿਆਲ ਨੂੰ ਉਸ ਸਮੇਂ ਯਕੀਨ ਨਾ ਹੋਇਆ ਜਦ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਫ਼ੋਨ ਆਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਹਨ। 76 ਸਾਲਾ ਮੋਹਨ ਲਾਲ ਨੂੰ ਸਵੇਰੇ 8.26 ਵਜੇ ਫ਼ੋਨ ਆਇਆ ਜਦ ਉਹ ਉਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਦੁਗੱਡਾ ਬਲਾਕ ਵਿਚ ਪੈਂਦੇ ਅਪਣੇ ਪਿੰਡ ਏਤਾ ਵਿਚ ਕਣਕ ਦੇ ਖੇਤਾਂ ਵਲ ਜਾ ਰਹੇ ਸਨ।

ਪ੍ਰਧਾਨ ਮੰਤਰੀ ਦਫ਼ਤਰ ਤੋਂ ਫ਼ੋਨ ਆਉਣ ਦੇ ਕੁੱਝ ਹੀ ਪਲਾਂ ਅੰਦਰ ਦੂਜੇ ਪਾਸਿਉਂ ਪ੍ਰਧਾਨ ਮੰਤਰੀ ਦੀ ਆਵਾਜ਼ ਸੁਣ ਕੇ ਉਹ ਹੈਰਾਨ ਰਹਿ ਗਈ ਜਦ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਪੁਛਿਆ ਕਿ ਕੀ ਹਾਲ-ਚਾਲ ਹੈ? ਮੋਦੀ ਨੇ ਤਿੰਨ ਮਿੰਟਾਂ ਤਕ ਅਪਣੇ ਪੁਰਾਣੇ ਸਾਥੀ ਨਾਲ ਗੱਲਬਾਤ ਕੀਤੀ। ਉਨ੍ਹਾਂ ਗੱਲਬਾਤ ਕੀਤੀ ਕਿ ਕਿਵੀ 1998 ਵਿਚ ਉਨ੍ਹਾਂ ਦੀ ਮੁਲਾਕਾਤ ਬਦਰੀਨਾਥ ਵਿਚ ਭਾਜਪਾ ਦੇ ਪ੍ਰਦੇਸ਼ ਕਾਰਜਕਾਰਣੀ ਦੀ ਬੈਠਕ ਵਿਚ ਹੋਈ ਸੀ

ਅਤੇ ਫਿਰ 2014 ਵਿਚ ਉਤਰਾਖੰਡ ਦੇ ਸ੍ਰੀਨਗਰ ਵਿਚ ਚੋਣ ਸਭਾ ਵਿਚ ਉਹ ਮਿਲੇ ਸਨ। ਮੋਦੀ ਨੇ ਮੋਹਨ ਲਾਲ ਨੂੰ ਦਸਿਆ ਕਿ ਉਨ੍ਹਾਂ ਦੇਸ਼ ਵਿਚ ਸੰਕਟ ਦੇ ਇਸ ਸਮੇਂ ਜਨਸੰਘ ਦੇ ਦਿਨਾਂ ਦੇ ਅਪਣੇ ਪੁਰਾਣੇ ਸਾਥੀਆਂ ਨਾਲ ਗੱਲ ਕਰਨ ਦਾ ਫ਼ੈਸਲਾ ਕੀਤਾ ਤੇ ਉਹ ਉਨ੍ਹਾਂ ਨਾਲ ਗੱਲ ਕਰ ਰਹੇ ਹਨ। ਉਤਰਾਖੰਡ ਵਿਚ ਭਾਜਪਾ ਦੇ ਬਾਨੀ ਆਗੂਆਂ ਵਿਚ ਗਿਣੇ ਜਾਂਦੇ ਮੋਹਨ ਲਾਲ ਨੇ ਕਿਹਾ, 'ਕਿਸੇ ਪਾਰਟੀ ਕਾਰਕੁਨ ਲਈ ਇਹ ਅਦਭੁਤ ਪਲ ਹੈ। (ਏਜੰਸੀ)