ਆਕਸੀਜਨ ਦੀ ਕਮੀ ਦੇ ਚਲਦਿਆਂ ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ਵਿਚ 20 ਮਰੀਜ਼ਾਂ ਦੀ ਹੋਈ ਮੌਤ
ਹਸਪਤਾਲ ਵਿਚ ਕੋਰੋਨਾ ਦੇ 215 ਮਰੀਜ਼ ਦਾਖਲ
ਨਵੀਂ ਦਿੱਲੀ: ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ਵਿਚ ਸ਼ੁੱਕਰਵਾਰ ਸ਼ਾਮ ਨੂੰ ਆਕਸੀਜਨ ਦੀ ਕਮੀ ਕਰਕੇ 20 ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਨੇ ਕੀਤੀ।
ਹਸਪਤਾਲ ਵਿਚ ਕੋਰੋਨਾ ਦੇ 215 ਮਰੀਜ਼ ਦਾਖਲ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਆਕਸੀਜਨ ਦੀ ਸਪੋਟ 'ਤੇ ਹਨ। ਅੱਜ ਵੀ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਹੈ ਅਤੇ ਬਹੁਤ ਸਾਰੇ ਮਰੀਜ਼ਾਂ ਦੀਆਂ ਜ਼ਿੰਦਗੀਆਂ ਖਤਰੇ ਵਿੱਚ ਹਨ।
ਹਸਪਤਾਲ ਨਾਲ ਜੁੜੇ ਡੀ ਕੇ ਬਲੂਜਾ ਨੇ ਕਿਹਾ ਕਿ ਹੁਣ ਸਾਡੇ ਹਸਪਤਾਲ ਵਿੱਚ ਸਿਰਫ ਅੱਧਾ ਘੰਟੇ ਦਾ ਆਕਸੀਜਨ ਬਚਿਆ ਹੈ ਅਤੇ 200 ਤੋਂ ਵੱਧ ਜਾਨਾਂ ਖ਼ਤਰੇ ਵਿੱਚ ਹਨ। ਕੱਲ ਰਾਤ ਹੋਈ ਆਕਸੀਜਨ ਦੀ ਘਾਟ ਕਾਰਨ, ਅਸੀਂ 20 ਲੋਕਾਂ ਦੀ ਜਾਨ ਨਹੀਂ ਬਚਾ ਸਕੇ।
ਹਸਪਤਾਲ ਪ੍ਰਬੰਧਕਾਂ ਵੱਲੋਂ ਮਰੀਜ਼ਾਂ ਦੀ ਮੌਤ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਗਿਆ ਹੈ ਕਿ ਮਰੀਜ਼ਾਂ ਲਈ 3600 ਲੀਟਰ ਆਕਸੀਜਨ ਦੀ ਜ਼ਰੂਰਤ ਸੀ ਪਰ ਰਾਤ 12 ਵਜੇ ਤੱਕ ਸਿਰਫ 1500 ਲੀਟਰ ਦੀ ਸਪਲਾਈ ਕੀਤੀ ਗਈ। ਇਸ ਕਾਰਨ ਮਰੀਜ਼ਾਂ ਦੀ ਮੌਤ ਹੋ ਗਈ।