ਅੰਤਰਰਾਸ਼ਟਰੀ ਸਰਹੱਦ ਪਾਰ ਦੋ ਪਾਕਿਸਤਾਨੀ ਡਰੋਨ ਦਾਖ਼ਲ ਹੋਣ 'ਤੇ BSF ਵੱਲੋਂ ਫਾਇਰਿੰਗ ਸ਼ੁਰੂ
ਪਾਕਿਸਤਾਨ ਹਥਿਆਰਾਂ ਅਤੇ ਨਸ਼ਿਆਂ ਨੂੰ ਸੁੱਟਣ ਲਈ ਡਰੋਨ ਦੀ ਵਰਤੋਂ ਕਰ ਰਿਹਾ ਹੈ।
ਜੰਮੂ: ਜੰਮੂ-ਕਸ਼ਮੀਰ ਵਿਚ ਅਕਸਰ ਸਰਹੱਦ 'ਤੇ ਅਕਸਰ ਪਾਕਿਸਤਾਨੀ ਡਰੋਨਾਂ ਦੀ ਖ਼ਬਰਾਂ ਵੇਖਣ ਨੂੰ ਮਿਲਦੀਆਂ ਹਨ। ਅੱਜ ਇਹੋ ਜਿਹੀ ਖ਼ਬਰ ਜੰਮੂ-ਕਸ਼ਮੀਰ ਵਿਚ ਮੁੜ ਸਾਹਮਣੇ ਆਈ ਹੈ ਜਿਥੇ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਤੋਂ ਬਾਅਦ ਦੋ ਪਾਕਿਸਤਾਨੀ ਡਰੋਨਾਂ ਦੇ ਭਾਰਤੀ ਸਰਹੱਦ ਵਿਚ ਦਾਖਲ ਹੋਣ ਦੀ ਖ਼ਬਰ ਮਿਲੀ ਹੈ। ਦੋ ਪਾਕਿਸਤਾਨੀ ਡਰੋਨਾਂ ਦੇ ਦਾਖ਼ਲ ਹੋਣ 'ਤੇਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਦੇ ਜਵਾਨਾਂ ਨੇ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐਫ ਦੇ ਜਵਾਨਾਂ ਨੇ ਸਵੇਰੇ ਸਾਢੇ 4.30 ਤੋਂ 5.30 ਵਜੇ ਦੇ ਵਿਚਕਾਰ ਆਰ ਐਸ ਪੁਰਾ ਸੈਕਟਰ ਦੇ ਅਰਨੀਆ ਖੇਤਰ ਵਿੱਚ ਡਰੋਨ ਨੂੰ ਮਾਰ ਕੇ ਡਿਗਾਓੁਣ ਦੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ 'ਤੇ ਲਗਭਗ 15 ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਉਹ ਪਾਕਿਸਤਾਨ ਪਰਤ ਗਏ। ਦੱਸਣਯੋਗ ਹੈ ਕਿ ਪਾਕਿਸਤਾਨ ਹਥਿਆਰਾਂ ਅਤੇ ਨਸ਼ਿਆਂ ਨੂੰ ਸੁੱਟਣ ਲਈ ਡਰੋਨ ਦੀ ਵਰਤੋਂ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੂਰੇ ਖੇਤਰ ਨੂੰ ਘੇਰਾ ਪਾ ਲਿਆ ਗਿਆ ਹੈ ਅਤੇ ਇਹ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਕਿ ਕੀ ਪਾਕਿਸਤਾਨ ਪਰਤਣ ਤੋਂ ਪਹਿਲਾਂ ਡਰੋਨਾਂ ਨੇ ਕੁਝ ਗਿਰਾਇਆ ਸੀ ਜਾਂ ਨਹੀਂ। ਅਧਿਕਾਰੀ ਨੇ ਕਿਹਾ ਕਿ ਅਜੇ ਤੱਕ ਕੁਝ ਵੀ ਨਹੀਂ ਮਿਲਿਆ ਹੈ।