ਹਰਿਆਣਾ: ਜੀਂਦ 'ਚ ਲੱਸੀ ਪੀਣ ਨਾਲ ਦੋ ਜਣਿਆਂ ਦੀ ਮੌਤ, ਕਈ ਲੋਕ ਬਿਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੱਸੀ ਨੂੰ ਇਲੈਕਟ੍ਰੌਨਿਕ ਮਿਕਸੀ ਨਾਲ ਤਿਆਰ ਕਰਦਿਆਂ ਇਸ 'ਚ ਕਿਰਲੀ ਡਿੱਗਣ ਦਾ ਖਦਸ਼ਾ ਜਤਾਇਆ ਹੈ।

Two People dead

ਚੰਡੀਗੜ੍ਹ: ਹਰਿਆਣਾ ਦੇ ਜੀਂਦ 'ਚ ਬੀਤੇ ਦਿਨੀ ਹੈਰਾਨ ਕਰ ਦੇਣ ਵਾਲੀ ਘਟਨਾ ਵੇਖਣ ਨੂੰ ਮਿਲੀ ਹੈ ਜਿਥੇ ਪੜਾਨਾ ਪਿੰਡ 'ਚ ਜ਼ਹਿਰੀਲੀ ਲੱਸੀ ਪੀਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਦੂਜੇ ਪਾਸੇ ਇਸ ਲੱਸੀ ਦੇ ਪੀਣ ਨਾਲ 7 ਲੋਕ ਬਿਮਾਰ ਹੋ ਗਏ। ਪ੍ਰਸ਼ਾਸਨ ਨੇ ਇਸ ਵਿਚੋਂ ਕੱਢੇ ਗਏ ਮੱਖਣ ਦੇ ਅਤੇ ਜਾਂਚ ਲਈ ਤਿਆਰ ਕੀਤੇ ਗਏ ਘਿਓ ਦੇ ਨਮੂਨੇ ਲਏ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਪਿੰਡ ਵਾਲਿਆਂ ਨੇ ਲੱਸੀ ਨੂੰ ਇਲੈਕਟ੍ਰੌਨਿਕ ਮਿਕਸੀ ਨਾਲ ਤਿਆਰ ਕਰਦਿਆਂ ਇਸ 'ਚ ਕਿਰਲੀ ਡਿੱਗਣ ਦਾ ਖਦਸ਼ਾ ਜਤਾਇਆ ਹੈ।

ਜੀਂਦ 'ਚ ਗਤੌਲੀ ਪੁਲਿਸ ਚੌਕੀ ਦੇ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਪੜਾਨਾ ਪਿੰਡ 'ਚ ਹੋਈ। ਉਨ੍ਹਾਂ ਦੱਸਿਆ ਕਿ ਕੁਝ ਲੋਕ ਗਵਾਂਢ 'ਚ ਇਕੱਠੇ ਹੋਏ ਸਨ ਤੇ ਇਕ ਪਰਿਵਾਰ ਵੱਲੋਂ ਤਿਆਰ ਕੀਤੀ ਲੱਸੀ ਪੀ ਰਹੇ ਸਨ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਦੀ ਸੰਖਿਆਂ 50 ਤੇ 60 ਸਾਲ ਸੀ। ਘਟਨਾ 'ਚ 9 ਲੋਕ ਬਿਮਾਰ ਹੋਏ ਸਨ ਜਿੰਨ੍ਹਾਂ 'ਚੋਂ ਦੋ ਦੀ ਮੌਤ ਹੋ ਗਈ ਤੇ ਤਿੰਨ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਚਾਰ ਹੋਰਾਂ ਨੂੰ ਗੰਭੀਰ ਹਾਲਤ 'ਚ ਹਿਸਾਰ ਤੇ ਜੀਂਦ ਦੇ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲੱਸੀ ਦੇ ਨਮੂਨੇ ਲੈਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।