ਅਯੋਧਿਆ ਸਥਿਤ ਰਾਮ ਮੰਦਰ ਵਿੱਚ 155 ਦੇਸ਼ਾਂ ਦੇ ਪਾਣੀ ਨਾਲ ਕੀਤਾ ਜਲਅਭਿਸ਼ੇਕ!

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ, ਚੀਨ, ਰੂਸ ਅਤੇ ਯੂਕਰੇਨ ਤੋਂ ਵੀ ਲਿਆਂਦਾ ਗਿਆ ਪਾਣੀ?

Representational Image

ਅਯੋਧਿਆ : ਦੁਨੀਆਂ ਭਰ ਕੇ ਸੱਤ ਮਹਾਦੀਪਾਂ 155 ਨਦੀਆਂ ਤੋਂ ਲਿਆਂਦਾ ਗਿਆ ਜਲ ਐਤਵਾਰ ਦੀ ਦੁਪਹਿਰ ਅਯੋਧਿਆ ਦੇ ਰਾਮ ਮੰਦਰ ਵਿੱਚ ਜਲਭਿਸ਼ੇਕ ਨੂੰ ਅਰਪਿਤ ਕੀਤਾ ਗਿਆ। ਦਿੱਲੀ ਸਥਿਤ ਗ਼ੈਰ-ਸਰਕਾਰੀ 'ਦਿੱਲੀ ਸਟੱਡੀ ਗਰੁੱਪ' ਸੰਗਠਨ ਨੇ ਦਿੱਲੀ ਦੇ ਸਾਬਕਾ ਭਾਜਪਾ ਵਿਧਾਇਕ ਵਿਜੇਤਾ ਜੌਲੀ ਦੀ ਅਗਵਾਈ 'ਚ ਅਨਿਵਾਸੀ ਭਾਰਤੀ ਇੱਕ ਸਮੂਹ ਅਤੇ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਦੀ ਹਾਜ਼ਰੀ 'ਚ ਰਾਮ ਜਨਮ ਭੂਮੀ 'ਚ ਭਗਵਾਨ ਰਾਮ ਦੇ ਦਰਬਾਰ 'ਚ155 ਕੰਟਰ ਪਾਣੀ ਚੜ੍ਹਾਇਆ ਗਿਆ। 

ਇਸ ਦੌਰਾਨ 40 ਤੋਂ ਵੱਧ ਦੇਸ਼ਾਂ ਦੇ ਪ੍ਰਵਾਸੀ ਭਾਰਤੀਆਂ ਨੇ ਵੱਡੀ ਗਿਣਤੀ ਵਿੱਚ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਇਤਿਹਾਸਕ ਪਵਿੱਤਰ ਸਮਾਰੋਹ ਵਿੱਚ ਕਈ ਦੇਸ਼ਾਂ ਦੇ ਡਿਪਲੋਮੈਟਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ਫਿਜੀ, ਮੰਗੋਲੀਆ, ਡੈਨਮਾਰਕ, ਭੂਟਾਨ, ਰੋਮਾਨੀਆ, ਹੈਤੀ, ਗ੍ਰੀਸ, ਕੋਮੋਰੋਸ, ਕਾਬੋ ਵਰਡੇ, ਮੋਂਟੇਨੇਗਰੋ, ਟੂਵਾਲੂ, ਅਲਬਾਨੀਆ ਅਤੇ ਤਿੱਬਤ ਦੇ ਡਿਪਲੋਮੈਟਾਂ ਨੇ ਰਾਮ ਮੰਦਰ ਦੇ ਇਤਿਹਾਸਕ ਜਲਾਭਿਸ਼ੇਕ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਭੂਟਾਨ, ਸੂਰੀਨਾਮ, ਫਿਜੀ, ਸ੍ਰੀਲੰਕਾ ਅਤੇ ਕੰਬੋਡੀਆ ਵਰਗੇ ਦੇਸ਼ਾਂ ਦੇ ਮੁਖੀਆਂ ਨੇ ਵੀ ਇਸ ਕਾਰਜ ਲਈ ਆਪਣੀਆਂ ਸ਼ੁੱਭ ਕਾਮਨਾਵਾਂ ਭੇਜੀਆਂ।

ਸਮਾਗਮ ਦੇ ਕਨਵੀਨਰ ਵਿਜੇ ਜੌਲੀ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਦਾਅਵਾ ਕੀਤਾ ਕਿ ਮੁਗਲ ਬਾਦਸ਼ਾਹ ਬਾਬਰ ਦੇ ਜਨਮ ਸਥਾਨ ਉਜ਼ਬੇਕਿਸਤਾਨ ਦੇ ਅੰਦੀਜਾਨ ਸ਼ਹਿਰ ਤੋਂ ਪ੍ਰਸਿੱਧ ਕਸ਼ਕ ਨਦੀ ਦਾ ਪਵਿੱਤਰ ਜਲ ਵੀ ਜਲਾਭਿਸ਼ੇਕ ਲਈ ਲਿਆਂਦਾ ਗਿਆ ਹੈ। ਇਸ ਦੇ ਨਾਲ ਹੀ ਇਸ ਪਵਿੱਤਰ ਕਾਰਜ ਲਈ ਯੁੱਧਗ੍ਰਸਤ ਰੂਸ ਅਤੇ ਯੂਕਰੇਨ ਤੋਂ ਇਲਾਵਾ ਚੀਨ ਅਤੇ ਪਾਕਿਸਤਾਨ ਤੋਂ ਵੀ ਪਾਣੀ ਲਿਆਂਦਾ ਗਿਆ ਸੀ।