ਉੱਘੇ ਪਾਕਿਸਤਾਨੀ-ਕੈਨੇਡੀਅਨ ਪੱਤਰਕਾਰ ਤਾਰਿਕ ਫਤਿਹ ਦਾ ਦੇਂਹਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਦੀ ਧੀ ਨਤਾਸ਼ਾ ਫਤਿਹ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ

Tarek Fatah

ਨਵੀਂ ਦਿੱਲੀ - ਉੱਘੇ ਪਾਕਿਸਤਾਨੀ-ਕੈਨੇਡੀਅਨ ਪੱਤਰਕਾਰ ਤਾਰਿਕ ਫਤਿਹ ਦਾ ਦੇਂਹਾਤ ਹੋ ਗਿਆ ਹੈ। ਦਰਅਸਲ ਤਾਰਿਕ ਫਤਿਹ ਨੂੰ ਲੰਮੇ ਸਮੇਂ ਤੋਂ ਕੈਂਸਰ ਸੀ ਤੇ ਅੱਜ ਇਲਜ ਦੌਰਾਨ ਉਹਨਾਂ ਦਾ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਧੀ ਨਤਾਸ਼ਾ ਫਤਿਹ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਤਾਰਿਕ ਫਤਿਹ 73 ਸਾਲ ਦੇ ਸਨ। ਕੈਨੇਡੀਅਨ-ਅਧਾਰਤ ਲੇਖਕ ਇਸਲਾਮ ਅਤੇ ਅੱਤਵਾਦ 'ਤੇ ਆਪਣੇ ਸਪੱਸ਼ਟ ਬਿਆਨਾਂ ਲਈ ਜਾਣੇ ਜਾਂਦੇ ਸੀ। ਫਤਿਹ ਨੇ ਕਈ ਵਾਰ ਪਾਕਿਸਤਾਨ ਦੀ ਆਲੋਚਨਾ ਕਰਦੇ ਹੋਏ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੂੰ ਆਪਣਾ ਸਮਰਥਨ ਜ਼ਾਹਰ ਕੀਤਾ ਸੀ। 

ਮਸ਼ਹੂਰ ਲੇਖਕ ਤਾਰਿਕ ਫਤਿਹ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਬੇਟੀ ਨਤਾਸ਼ਾ ਫਤਿਹ ਨੇ ਟਵੀਟ ਕਰ ਕੇ ਲਿਖਿਆ ਕਿ ''ਪੰਜਾਬ ਦਾ ਸ਼ੇਰ, ਭਾਰਤ ਦਾ ਪੁੱਤਰ, ਕੈਨੇਡਾ ਦਾ ਪ੍ਰੇਮੀ, ਸੱਚ ਬੋਲਣ ਵਾਲਾ, ਇਨਸਾਫ਼ ਲਈ ਲੜਨ ਵਾਲਾ, ਦੱਬੇ-ਕੁਚਲੇ ਲੋਕਾਂ ਦੀ ਆਵਾਜ਼, ਤਾਰਿਕ ਫਤਿਹ ਨੇ ਬੈਟਨ ਪਾਸ ਕਰ ਲਿਆ। ਉਹਨਾਂ ਦੀ ਕ੍ਰਾਂਤੀ ਉਹਨਾਂ ਸਾਰੇ ਲੋਕਾਂ ਦੇ ਨਾਲ ਜਾਰੀ ਰਹੇਗੀ ਜੋ ਉਹਨਾਂ ਨੂੰ ਜਾਣਦੇ ਅਤੇ ਪਿਆਰ ਕਰਦੇ ਸਨ। ਤਾਰਿਕ ਫਤਿਹ ਭਾਵੇਂ ਪਾਕਿਸਤਾਨੀ ਮੂਲ ਦੇ ਹੋਣ, ਪਰ ਉਹ ਆਪਣੇ ਆਪ 'ਚ ਹਿੰਦੁਸਤਾਨ ਦਾ ਪੁੱਤਰ ਕਹਾਉਂਦੇ ਸਨ।

ਜ਼ਿਕਰਯੋਗ ਹੈ ਕਿ ਤਾਰਿਕ ਫਤਿਹ ਦਾ ਪਰਿਵਾਰ ਮੁੰਬਈ ਦਾ ਰਹਿਣ ਵਾਲਾ ਸੀ। ਜਦੋਂ 1947 ਵਿਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਈ, ਤਾਂ ਉਹਨਾਂ ਦਾ ਪਰਿਵਾਰ ਕਰਾਚੀ, ਪਾਕਿਸਤਾਨ ਚਲਾ ਗਿਆ। ਜਿੱਥੇ ਤਾਰਿਕ ਫਤਿਹ ਦਾ ਜਨਮ 20 ਨਵੰਬਰ 1949 ਨੂੰ ਕਰਾਚੀ ਵਿਚ ਹੋਇਆ ਸੀ। ਮਸ਼ਹੂਰ ਲੇਖਕ ਤਾਰਿਕ ਫਤਿਹ ਨੇ ਕਰਾਚੀ ਯੂਨੀਵਰਸਿਟੀ ਤੋਂ ਬਾਇਓਕੈਮਿਸਟਰੀ ਦੀ ਪੜ੍ਹਾਈ ਕੀਤੀ, ਪਰ ਬਾਅਦ ਵਿਚ ਉਨ੍ਹਾਂ ਨੇ ਪੱਤਰਕਾਰੀ ਨੂੰ ਆਪਣਾ ਪੇਸ਼ਾ ਬਣਾਇਆ ਅਤੇ ਇੱਕ ਪਾਕਿਸਤਾਨੀ ਟੀਵੀ ਚੈਨਲ ਵਿਚ ਕੰਮ ਕੀਤਾ।  

ਉਹ ਖੋਜੀ ਪੱਤਰਕਾਰੀ ਲਈ ਮਸ਼ਹੂਰ ਸੀ ਅਤੇ ਆਪਣੇ ਕਈ ਖੁਲਾਸਿਆਂ ਕਾਰਨ ਉਹਨਾਂ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪਿਆ। ਇਸ ਤੋਂ ਬਾਅਦ ਜਦੋਂ ਪਾਕਿਸਤਾਨ ਵਿਚ ਉਹਨਾਂ ਦੀ ਆਜ਼ਾਦ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਤਾਂ ਉਹ 1987 ਵਿਚ ਕੈਨੇਡਾ ਵਿਚ ਰਹਿਣ ਲੱਗ ਪਏ।