Train Ticket : ਪ੍ਰਧਾਨ ਮੰਤਰੀ ਦੀ ਗਾਰੰਟੀ ! ਪੰਜ ਸਾਲ 'ਚ ਸਾਰੇ ਮੁਸਾਫ਼ਰਾਂ ਨੂੰ ਮਿਲਣ ਲੱਗੇਗੀ ਕਨਫ਼ਰਮ ਟਿਕਟ : ਰੇਲ ਮੰਤਰੀ ਅਸ਼ਵਨੀ ਵੈਸ਼ਨਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Train Ticket : ਕੇਂਦਰੀ ਮੰਤਰੀ ਨੇ ਆਈਏਐੱਨਐੱਸ ਨੂੰ ਦਿੱਤੀ ਇੰਟਰਵਿਊ 'ਚ ਕਿਹਾ

Rail and IT Minister

PM Modi Guarantee : ਨਵੀਂ ਦਿੱਲੀ -ਰੇਲ ਤੇ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਗਲਵਾਰ ਨੂੰ ਕਿਹਾ ਕਿ ਅਗਲੇ ਪੰਜ ਸਾਲਾਂ 'ਚ ਲਗਭਗ ਸਾਰੇ ਯਾਤਰੀਆਂ ਨੂੰ ਕਨਫ਼ਰਮ ਟਿਕਟ ਮਿਲਣ ਲੱਗੇਗੀ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਇੰਟਰਵਿਊ 'ਚ ਖ਼ੁਲਾਸਾ ਰੇਲ ਮੰਤਰੀ ਨੇ ਕਿਹਾ, ਇਹ ਪ੍ਰਧਾਨ ਮੰਤਰੀ ਮੋਦੀ ਦੀ ਗਾਰੰਟੀ ਹੈ। ਪਿਛਲੇ 10 ਸਾਲਾਂ 'ਚ ਰੇਲਵੇ 'ਚ ਸ਼ਾਨਦਾਰ ਤਬਦੀਲੀਆਂ ਆਈਆਂ 2026 'ਚ ਚੱਲੇਗੀ ਪਹਿਲੀ ਬੁਲੇਟ ਟ੍ਰੇਨ ਨਰਿੰਦਰ ਮੋਦੀ ਦੀ ਗਾਰੰਟੀ ਹੈ ਕਿ ਅਸ਼ਵਨੀ ਵੈਸ਼ਨਵ ਯਾਤਰਾ ਕਰਨ ਦੇ ਰੇਲਵੇ ਮੰਤਰੀ ਵੈਸ਼ਨਵ ਨੇ ਇਛੁੱਕ ਕਿਸੇ ਵੀ ਯਾਤਰੀ ਨੂੰ ਆਸਾਨੀ ਨਾਲ ਕਨਫ਼ਰਮ ਟਿਕਟ ਮਿਲ ਸਕੇ। 

ਇਹ ਵੀ ਪੜੋ:Shoes Size : ਭਾਰਤ ਵਿਚ ਬਦਲੇਗਾ ਜੁੱਤਿਆਂ ਦਾ ਨੰਬਰ, ਉਮਰ ਦੇ ਹਿਸਾਬ ਨਾਲ ਹੋਵੇਗਾ ਸਾਈਜ਼

ਕੇਂਦਰੀ ਮੰਤਰੀ ਨੇ ਆਈਏਐੱਨਐੱਸ ਨੂੰ ਦਿੱਤੀ ਇੰਟਰਵਿਊ 'ਚ ਕਿਹਾ, “ਪੰਜ ਸਾਲਾਂ 'ਚ PM ਮੋਦੀ ਦੀ ਗਾਰੰਟੀ ਹੈ ਕਿ ਰੇਲਵੇ ਦੀ ਸਮਰੱਥਾ ਇੰਨੀ ਵਧਾ ਦਿੱਤੀ ਜਾਵੇਗੀ ਕਿ ਸਫ਼ਰ ਲਈ ਨਾਲ ਕਨਫ਼ਰਮ ਟਿਕਟ ਮਿਲ ਸਕੇ।' ਬੀਤੇ ਦਹਾਕਿਆਂ 'ਚ ਭਾਰਤੀ ਰੇਲਵੇ ਕਿਵੇਂ ਬਦਲ ਗਿਆ ਹੈ, ਇਸ ਦਾ ਇਕ ਮਿਸਾਲ ਸਾਂਝੀ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ 2004 ਤੋਂ 2014 ਵਿਚਾਲੇ ਸਿਰਫ਼ 17,000 ਕਿੱਲੋਮੀਟਰ ਟਰੈਕ ਬਣਾਏ ਗਏ ਸਨ। 

ਇਹ ਵੀ ਪੜੋ:Australia Visa News : ਆਸਟ੍ਰੇਲੀਆ ਨੇ ਭਾਰਤੀਆਂ ਦੇ ਵੀਜ਼ਾ ਰੱਦ ਹੋਣ ਦੀ ਗਿਣਤੀ ਨਹੀਂ ਵਧਾਈ 

ਜਦਕਿ 2014 ਤੋਂ 2024 ਤੱਕ 31,000 ਕਿੱਲੋਮੀਟਰ ਨਵੇਂ ਟਰੈਕ ਬਣਾਏ ਗਏ। 2004 ਤੋਂ 2014 ਦੌਰਾਨ ਲਗਪਗ 5000 ਕਿੱਲੋਮੀਟਰ ਰੇਲ ਮਾਰਗ ਦੀ ਬਿਜਲਈਕਰਨ ਕੀਤਾ ਗਿਆ ਸੀ। ਜਦਕਿ ਪਿਛਲੇ 10 ਸਾਲਾਂ 'ਚ 44,000 ਕਿੱਲੋਮੀਟਰ ਰੇਲਵੇ ਦਾ ਬਿਜਲਈਕਰਨ ਹੋਇਆ। ਕਿ ਦੱਸਿਆ ਕਿ ਦੇਸ਼ ਦੀ ਪਹਿਲੀ ਬੁਲੇਟ ਟ੍ਰੇਨ ਲਈ ਵੱਖ-ਵੱਖ ਸਟੇਸ਼ਨਾਂ ਦੇ ਨਿਰਮਾਣ 'ਚ ਅਹਿਮ ਤਰੱਕੀ ਹੋਈ ਹੈ। 2026 'ਚ ਇਕ ਸੈਕਸ਼ਨ 'ਚ ਪਹਿਲੀ ਬੁਲਟ ਟ੍ਰੇਨ ਚੱਲਣ ਲੱਗੇਗੀ। 

ਇਹ ਵੀ ਪੜੋ:Gurdaspur News : ਇਮੀਗ੍ਰੇਸ਼ਨ 'ਚ ਕੰਮ ਕਰਨ ਵਾਲੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ 

ਉਨ੍ਹਾਂ ਨੇ ਕਿਹਾ ਅਹਿਮਦਾਬਾਦ-ਮੁੰਬਈ ਰੂਟ ’ਤੇ ਬੁਲਟ ਟ੍ਰੇਨ ਦਾ ਕੰਮ ਬਹੁਤ ਚੰਗੀ ਤਰ੍ਹਾਂ ਚੱਲ ਰਿਹਾ ਹੈ। ਇਸ ਲਈ 290 ਕਿੱਲੋਮੀਟਰ ਤੋਂ ਜ਼ਿਆਦਾ ਦਾ ਕੰਮ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਇਸ ਲਈ ਅੱਠ ਨਦੀਆਂ 'ਤੇ ਪੁਲ ਬਣਾਏ ਗਏ ਹਨ। 12 ਸਟੇਸ਼ਨਾਂ 'ਤੇ ਕੰਮ ਚੱਲ ਰਿਹਾ ਹੈ। ਕਈ ਸਟੇਸ਼ਨ ਅਜਿਹੇ ਹਨ, ਜਿਨ੍ਹਾਂ ਦਾ ਕੰਮ ਹੋਣ ਵਾਲਾ ਹੈ। 2026 'ਚ ਬੁਲਟ ਟ੍ਰੇਨ ਦੇ ਸੰਚਾਲਣ ਲਈ ਕੰਮ ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ।

ਇਹ ਵੀ ਪੜੋ:All India Mahila Congress : ਅਲਕਾ ਲਾਂਬਾ ਨੇ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੂੰ ਅਹੁਦੇ ਤੋਂ ਹਟਾਇਆ

(For more news apart from PM Modi Guarantee! Passengers will start getting confirmed tickets, in five years : Rail and IT Minister  News in Punjabi, stay tuned to Rozana Spokesman)