lucknow News : ਮੈਡੀਕਲ ਕਾਲਜ 'ਚ ਮਹਿਲਾ ਸਟਾਫ ਨੇ ਕੀਤੀ ਖੁਦਕੁਸ਼ੀ, ਕਮਰੇ 'ਚ ਲਟਕਦੀ ਮਿਲੀ ਲਾਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਮੈਡੀਕਲ ਕਾਲਜ ਵਿੱਚ ਠੇਕੇ ’ਤੇ ਸਫ਼ਾਈ ਦਾ ਕੰਮ ਕਰਦੀ ਸੀ ਔਰਤ

Woman employee

lucknow News : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਮੈਡੀਕਲ ਕਾਲਜ (Lucknow medical college)   ਵਿੱਚ ਕੰਮ ਕਰਨ ਵਾਲੀ ਇੱਕ ਔਰਤ ਨੇ ਡਿਊਟੀ ਦੌਰਾਨ ਫਾਹਾ ਲੈ ਲਿਆ। ਜਦੋਂ ਕਾਲਜ ਸਟਾਫ਼ ਨੇ ਦੇਖਿਆ ਤਾਂ ਹੜਕੰਪ ਮਚ ਗਿਆ। 

ਜਾਣਕਾਰੀ ਅਨੁਸਾਰ ਇਹ ਘਟਨਾ ਥਾਣਾ ਸਦਰ ਚੌਕ ਅਧੀਨ ਪੈਂਦੇ ਮੈਡੀਕਲ ਕਾਲਜ (Lucknow medical college) ਦੇ ਗਾਂਧੀ ਵਾਰਡ ਪ੍ਰਾਈਵੇਟ ਕਮਰਾ ਨੰਬਰ 1 ਵਿੱਚ ਵਾਪਰੀ। ਇੱਥੇ ਕੰਮ ਕਰਨ ਵਾਲੀ ਔਰਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਦੋਂ ਮੈਡੀਕਲ ਕਾਲਜ ਦੇ ਸਟਾਫ਼ ਨੇ ਮਹਿਲਾ ਦੀ ਲਾਸ਼ ਕਮਰੇ ਵਿੱਚ ਲਟਕਦੀ ਦੇਖੀ ਤਾਂ ਹੜਕੰਪ ਮਚ ਗਿਆ। 

ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਕੀਤੀ। ਪੁਲਿਸ ਅਧਿਕਾਰੀਆਂ ਮੁਤਾਬਕ ਔਰਤ ਦਾ ਨਾਂ ਬਿਰਟਨ ਸੀ, ਜਿਸ ਨੇ ਮੈਡੀਕਲ ਕਾਲਜ ਦੇ ਗਾਂਧੀ ਵਾਰਡ 'ਚ ਤੀਜੀ ਮੰਜ਼ਿਲ ਦੇ ਕਮਰੇ 'ਚ ਫਾਹਾ ਲੈ ਲਿਆ। ਉਹ ਗਾਂਧੀ ਵਾਰਡ ਵਿੱਚ ਸਫਾਈ ਦਾ ਕੰਮ ਕਰਦੀ ਸੀ। 

ਮੈਡੀਕਲ ਕਾਲਜ ਵਿੱਚ ਠੇਕੇ ’ਤੇ ਸਫ਼ਾਈ ਦਾ ਕੰਮ ਕਰਦੀ ਸੀ ਔਰਤ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮ੍ਰਿਤਕ ਔਰਤ ਮੈਡੀਕਲ ਕਾਲਜ 'ਚ ਠੇਕੇ 'ਤੇ ਸਫਾਈ ਦਾ ਕੰਮ ਕਰਦੀ ਸੀ। ਉਸ ਨੇ ਖੁਦਕੁਸ਼ੀ ਕਿਉਂ ਕੀਤੀ, ਇਸ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਘਟਨਾ ਤੋਂ ਬਾਅਦ ਮਹਿਲਾ ਦੇ ਪਰਿਵਾਰ 'ਚ ਕੋਹਰਾਮ ਮਚ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਔਰਤ ਨੇ ਅਜਿਹਾ ਕਦਮ ਕਿਉਂ ਚੁੱਕਿਆ? ਕੀ ਇਸ ਪਿੱਛੇ ਕੋਈ ਨਿੱਜੀ ਕਾਰਨ ਸੀ ਜਾਂ ਕੋਈ ਹੋਰ ਕਾਰਨ ਸੀ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕੀਤੀ ਹੈ?