Biggest operation against Naxalites in Bastar : ਛੱਤੀਸਗੜ੍ਹ ’ਚ 10 ਹਜ਼ਾਰ ਸੁਰੱਖਿਆ ਬਲਾਂ ਨੇ ਲਗਭਗ ਇਕ ਹਜ਼ਾਰ ਨਕਸਲੀਆਂ ਨੂੰ ਘੇਰਿਆ
Biggest operation against Naxalites in Bastar : ਬਸਤਰ ਵਿਚ ਨਕਸਲੀਆਂ ਵਿਰੁਧ ਹੁਣ ਤਕ ਦੀ ਸੱਭ ਤੋਂ ਵੱਡੀ ਕਾਰਵਾਈ
10,000 security forces surround about 1,000 Naxalites in Chhattisgarh Latest News in Punjabi : ਛੱਤੀਸਗੜ੍ਹ ਦੇ ਬਸਤਰ ਵਿਚ ਨਕਸਲੀਆਂ 'ਤੇ ਹੁਣ ਤਕ ਦਾ ਸੱਭ ਤੋਂ ਵੱਡਾ ਹਮਲਾ ਹੋਇਆ ਹੈ। ਇੱਥੇ 10 ਹਜ਼ਾਰ ਸੁਰੱਖਿਆ ਬਲਾਂ ਨੇ ਲਗਭਗ ਇਕ ਹਜ਼ਾਰ ਨਕਸਲੀਆਂ ਨੂੰ ਘੇਰ ਲਿਆ ਹੈ। ਨਕਸਲੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ ਹੈ, ਜੋ ਅਗਲੇ ਕੁੱਝ ਦਿਨਾਂ ਤਕ ਜਾਰੀ ਰਹਿ ਸਕਦਾ ਹੈ। ਇਹ ਖ਼ਬਰ ਲਿਖੇ ਜਾਣ ਤੱਕ, ਲਗਭਗ ਅੱਧਾ ਦਰਜਨ ਨਕਸਲੀ ਮਾਰੇ ਜਾ ਚੁੱਕੇ ਹਨ ਅਤੇ ਇਹ ਅੰਕੜਾ ਕਾਰਵਾਈ ਖ਼ਤਮ ਹੋਣ ਤਕ ਵੱਧ ਸਕਦਾ ਹੈ।
ਛੱਤੀਸਗੜ੍ਹ ਅਤੇ ਤੇਲੰਗਾਨਾ ਦੀ ਸਰਹੱਦ 'ਤੇ ਸੁਰੱਖਿਆ ਬਲਾਂ ਨੇ ਇਕ ਮੁਕਾਬਲੇ ਵਿਚ ਕੁੱਝ ਨਕਸਲੀਆਂ ਨੂੰ ਮਾਰ ਦਿਤਾ ਹੈ। ਅਧਿਕਾਰੀਆਂ ਨੇ ਦਸਿਆ ਕਿ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਨਾਲ ਲੱਗਦੇ ਗੁਆਂਢੀ ਰਾਜ ਤੇਲੰਗਾਨਾ ਦੀ ਸਰਹੱਦ 'ਤੇ ਨਕਸਲੀ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ, ਸੁਰੱਖਿਆ ਬਲਾਂ ਦੀ ਇਕ ਸਾਂਝੀ ਟੀਮ ਨੂੰ ਨਕਸਲ ਵਿਰੋਧੀ ਕਾਰਵਾਈ ਲਈ ਭੇਜਿਆ ਗਿਆ।
ਅਧਿਕਾਰੀ ਨੇ ਕਿਹਾ ਕਿ ਇਹ ਕਾਰਵਾਈ ਬਸਤਰ ਖੇਤਰ ਵਿਚ ਸ਼ੁਰੂ ਕੀਤੇ ਗਏ ਸੱਭ ਤੋਂ ਵੱਡੇ ਨਕਸਲ ਵਿਰੋਧੀ ਕਾਰਵਾਈਆਂ ਵਿਚੋਂ ਇਕ ਹੈ। ਇਸ ਕਾਰਵਾਈ ਵਿਚ ਵੱਖ-ਵੱਖ ਯੂਨਿਟਾਂ ਦੇ ਲਗਭਗ 10,000 ਕਰਮਚਾਰੀ ਸ਼ਾਮਲ ਹਨ, ਜਿਨ੍ਹਾਂ ਵਿਚ ਜ਼ਿਲ੍ਹਾ ਰਿਜ਼ਰਵ ਗਾਰਡ (DRG), ਬਸਤਰ ਫ਼ਾਈਟਰਜ਼, ਸਪੈਸ਼ਲ ਟਾਸਕ ਫ਼ੋਰਸ (STF), ਰਾਜ ਪੁਲਿਸ ਦੀਆਂ ਸਾਰੀਆਂ ਇਕਾਈਆਂ, ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ (CRPF) ਅਤੇ ਇਸ ਦੀ ਵਿਸ਼ੇਸ਼ ਇਕਾਈ ਕੋਬਰਾ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਤੇਲੰਗਾਨਾ ਪੁਲਿਸ ਵੀ ਇਸ ਕਾਰਵਾਈ ਵਿਚ ਸਹਾਇਕ ਭੂਮਿਕਾ ਨਿਭਾ ਰਹੀ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਦਸਿਆ ਕਿ ਇਲਾਕੇ ਵਿਚ ਲਗਭਗ 1,000 ਨਕਸਲੀ ਘਿਰੇ ਹੋਏ ਹਨ।
ਉਨ੍ਹਾਂ ਕਿਹਾ ਕਿ ਇਹ ਕਾਰਵਾਈ ਸੋਮਵਾਰ ਨੂੰ ਮਾਉਵਾਦੀਆਂ ਦੇ ਸੱਭ ਤੋਂ ਮਜ਼ਬੂਤ ਫ਼ੌਜੀ ਸੰਗਠਨ ਬਟਾਲੀਅਨ ਨੰਬਰ ਇਕ ਅਤੇ ਮਾਉਵਾਦੀਆਂ ਦੀ ਤੇਲੰਗਾਨਾ ਰਾਜ ਕਮੇਟੀ ਦੇ ਸੀਨੀਅਰ ਕੈਡਰਾਂ ਦੀ ਮੌਜੂਦਗੀ ਬਾਰੇ ਮਿਲੀ ਜਾਣਕਾਰੀ ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਸੀ। ਇਹ ਮੁਹਿੰਮ ਕੁੱਝ ਦਿਨ ਲਗਾਤਾਰ ਜਾਰੀ ਰਹੇਗੀ। ਅਧਿਕਾਰੀਆਂ ਨੇ ਦਸਿਆ ਕਿ ਸੰਘਣੇ ਜੰਗਲਾਂ ਅਤੇ ਪਹਾੜੀਆਂ ਨਾਲ ਘਿਰਿਆ ਇਹ ਇਲਾਕਾ ਮਾਉਵਾਦੀ ਬਟਾਲੀਅਨ ਨੰਬਰ ਇਕ ਦਾ ਬੇਸ ਏਰੀਆ ਦਸਿਆ ਜਾਂਦਾ ਹੈ।