Yatra Sri Kartarpur : ਪਹਿਲਗਾਮ ਹਮਲੇ ਤੋਂ ਬਾਅਦ ਯਾਤਰਾ ਸ੍ਰੀ ਕਰਤਾਰਪੁਰ ਕੋਰੀਡੋਰ ਵੈੱਬਸਾਈਟ ਦਾ ਸਰਵਰ ਡਾਊਨ
Yatra Sri Kartarpur : ਅਟਾਰੀ ਸਰਹੱਦ ਨੂੰ ਵੀ ਮੁਕੰਮਲ ਤੌਰ ’ਤੇ ਕੀਤਾ ਬੰਦ
Yatra Sri Kartarpur Corridor website server down after Pahalgam attack Latest News in Punjabi : ਅਟਾਰੀ, (ਅੰਮ੍ਰਿਤਸਰ) : ਭਾਰਤ ਦੇ ਸੈਰਗਾਹ ਇਲਾਕੇ ਪਹਿਲਗਾਮ ਸ੍ਰੀਨਗਰ ਵਿਖੇ ਪਾਕਿਸਤਾਨੀ ਅਤਿਵਾਦੀਆਂ ਵਲੋਂ ਘੁਸਪੈਠ ਕਰ ਕੇ ਸੈਲਾਨੀਆਂ ਨੂੰ ਚੁਣ-ਚੁਣ ਕੇ ਸਰ੍ਹੇਆਮ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਜਿੱਥੇ ਭਾਰਤ ਦੀ ਮੋਦੀ ਸਰਕਾਰ ਵਲੋਂ ਪਾਕਿਸਤਾਨ ਵਿਰੁਧ ਸਖ਼ਤ ਕਾਰਵਾਈ ਕਰਦਿਆਂ ਉਸ ਨਾਲ ਹਰ ਤਰ੍ਹਾਂ ਦੇ ਸਬੰਧ ਬੰਦ ਕਰ ਦਿਤੇ ਗਏ ਹਨ ਤੇ ਅਟਾਰੀ ਸਰਹੱਦ ਨੂੰ ਵੀ ਮੁਕੰਮਲ ਤੌਰ ’ਤੇ ਬੰਦ ਕਰ ਦਿਤਾ ਗਿਆ ਹੈ ਤੇ ਸਰਹੱਦ ’ਤੇ ਬੀ.ਐਸ.ਐਫ਼. ਵਲੋਂ ਸਖਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ।
ਉਸ ਤੋਂ ਉਪਰੰਤ ਹੁਣ ਭਾਰਤ ਤੋਂ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ’ਚ ਯਾਤਰਾ ਕਰਨ ਲਈ ਰੋਜ਼ ਡੇਰਾ ਬਾਬਾ ਨਾਨਕ ਰਸਤੇ ਜਾਣ ਵਾਲੀਆਂ ਸੰਗਤਾਂ ਦੀ ਆਨਲਾਈਨ ਬੁਕਿੰਗ ਵਾਲੀ ਵੈੱਬਸਾਈਟ ਯਾਤਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਸਰਵਰ ਵੀ ਪਹਿਲਗਾਮ ਹਮਲੇ ਤੋਂ ਬਾਅਦ ਡਾਊਨ ਹੋਣਾ ਸ਼ੁਰੂ ਹੋ ਗਿਆ ਹੈ ਤੇ ਯਾਤਰੀਆਂ ਵਲੋਂ ਕਰਵਾਈ ਗਈ ਬੁਕਿੰਗ ਦਾ ਆਨਲਾਈਨ ਪੇਪਰ ਇਸ ਵੈੱਬਸਾਈਟ ਤੋਂ ਜਾਰੀ ਕਰਨ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।