ਭਾਰਤ ਵਿਚ 2027 ਤਕ ਅਰਬਪਤੀਆਂ ਦੀ ਗਿਣਤੀ ਤਿੰਨ ਗੁਣਾਂ ਹੋ ਜਾਵੇਗੀ
ਅਰਬਪਤੀਆਂ ਦੀ ਗਿਣਤੀ ਪੱਖੋਂ ਭਾਰਤ ਦਾ ਵਿਸ਼ਵ ਵਿਚ ਤੀਜਾ ਸਥਾਨ ਹੈ ਅਤੇ ਅਗਲੇ ਦਸ ਵਰ੍ਹਿਆਂ ਵਿਚ ਭਾਰਤ ਅੰਦਰ ਇਨ੍ਹਾਂ ਦੀ ਗਿਣਤੀ ਤਿੰਨ ਗੁਣਾਂ ਹੋ ਜਾਏਗੀ। ...
ਨਵੀਂ ਦਿੱਲੀ, 23 ਮਈ : ਅਰਬਪਤੀਆਂ ਦੀ ਗਿਣਤੀ ਪੱਖੋਂ ਭਾਰਤ ਦਾ ਵਿਸ਼ਵ ਵਿਚ ਤੀਜਾ ਸਥਾਨ ਹੈ ਅਤੇ ਅਗਲੇ ਦਸ ਵਰ੍ਹਿਆਂ ਵਿਚ ਭਾਰਤ ਅੰਦਰ ਇਨ੍ਹਾਂ ਦੀ ਗਿਣਤੀ ਤਿੰਨ ਗੁਣਾਂ ਹੋ ਜਾਏਗੀ। ਇਹ ਪ੍ਰਗਟਾਵਾ ' ਐਫ਼ਰੋਏਸ਼ੀਆ ਬੈਂਕ ਗਲੋਬਲ ਵੈਲਥ ਮਾਈਗ੍ਰੇਸ਼ਨ ਰੀਵਿਊ' ਰੀਪੋਰਟ ਵਿਚ ਕੀਤਾ ਗਿਆ ਹੈ। ਇਥੇ ਅਰਬਪਤੀਆਂ ਤੋਂ ਭਾਵ ਉਨ੍ਹਾਂ ਵਿਅਕਤੀਆਂ ਤੋਂ ਹੈ ਜਿਨ੍ਹਾਂ ਦੀ ਕੁਲ ਸੰਪਤੀ ਇਕ ਅਰਬ ਡਾਲਰ ਜਾਂ ਇਸ ਤੋਂ ਵੱਧ ਹੈ।
ਰੀਪੋਰਟ ਅਨੁਸਾਰ ਇਸ ਸਮੇਂ ਭਾਰਤ ਵਿਚ ਅਰਬਪਤੀਆਂ ਦੀ ਗਿਣਤੀ 119 ਹੈ ਅਤੇ 2027 ਤਕ ਇਹ ਵਧ ਕੇ 357 ਹੋਣ ਦਾ ਅਨੁਮਾਨ ਹੈ। ਇਸ ਤਰ੍ਹਾਂ ਉਪਰੋਕਤ ਸਮੇਂ ਤਕ ਭਾਰਤ ਵਿਚ 238 ਹੋਰ ਅਰਬਪਤੀ ਹੋ ਜਾਣਗੇ। ਇਸ ਸਮੇਂ ਦੌਰਾਨ ਚੀਨ ਵਿਚ 448 ਹੋਰ ਅਰਬਪਤੀ ਹੋ ਜਾਣਗੇ। ਰੀਪੋਰਟ ਵਿਚ ਇਹ ਵੀ ਦਰਜ ਹੈ ਕਿ 2027 ਤਕ ਅਮਰੀਕਾ ਵਿਚ ਅਰਬਪਤੀਆਂ ਦੀ ਗਿਣਤੀ 884 ਹੋਣ ਦੀ ਉਮੀਦ ਹੈ
ਜਦਕਿ ਇਸ ਤੋਂ ਬਾਅਦ ਚੀਨ 697 ਅਰਬਪਤੀਆਂ ਨਾਲ ਦੂਜੇ ਤੇ ਭਾਰਤ 357 ਨਾਲ ਤੀਜੇ ਸਥਾਨ 'ਤੇ ਹੋਵੇਗਾ। ਜਿਹੜੇ ਦੇਸ਼ਾਂ ਵਿਚ ਅਰਬਪਤੀਆਂ ਦੀ ਗਿਣਤੀ ਵਿਚ ਜ਼ਿਆਦਾ ਵਾਧਾ ਹੋਣ ਦੀ ਸੰਭਾਵਨਾ ਹੈ, ਉਨ੍ਹਾਂ ਵਿਚ ਰੂਸ ਸੰਘ 142, ਬਰਤਾਨੀਆ 113, ਜਰਮਨੀ 90 ਅਤੇ ਹਾਂਗਕਾਂਗ 78 ਸ਼ਾਮਲ ਹਨ। ਇਸ ਸਮੇਂ ਦੁਨੀਆਂ ਭਰ ਵਿਚ 2252 ਅਰਬਪਤੀ ਹਨ ਅਤੇ ਇਹ 2027 ਤਕ ਵਧ ਕੇ 3444 ਹੋਣ ਦੀ ਆਸ ਹੈ। (ਏਜੰਸੀ)