ਦਿੱਲੀ ਦੇ ਹਸਪਤਾਲ ’ਚ ਅੱਗ ਲੱਗੀ, ਕੋਰੋਨਾ ਵਾਇਰਸ ਦੇ ਅੱਠ ਮਰੀਜ਼ਾਂ ਨੂੰ ਕਢਿਆ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਖਣੀ ਦਿੱਲੀ ’ਚ ਸਨਿਚਰਵਾਰ ਨੂੰ ਭਾਰਤੀ ਤਕਨੀਕੀ ਸੰਸਥਾਨ ਸਾਹਮਣੇ ਸਥਿਤ ਸਿਗਨਸ ਆਰਥੋਕੇਅਰ ਹਸਪਤਾਲ ਦੀ ਤੀਜੀ ਮੰਜ਼ਿਲ

File Photo

ਨਵੀਂ ਦਿੱਲੀ, 23 ਮਈ: ਦਖਣੀ ਦਿੱਲੀ ’ਚ ਸਨਿਚਰਵਾਰ ਨੂੰ ਭਾਰਤੀ ਤਕਨੀਕੀ ਸੰਸਥਾਨ ਸਾਹਮਣੇ ਸਥਿਤ ਸਿਗਨਸ ਆਰਥੋਕੇਅਰ ਹਸਪਤਾਲ ਦੀ ਤੀਜੀ ਮੰਜ਼ਿਲ ’ਤੇ ਇਕ ਆਪਰੇਸ਼ਨ ਥੀਏਟਰ ਅਤੇ ਰਿਕਵਰੀ ਰੂਮ ’ਚ ਅੱਗ ਲੱਗ ਗਈ। ਇਹ ਸਿਰਫ਼ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਹਸਪਤਾਲ ਹੈ ਅਤੇ ਜਦੋਂ ਘਟਨਾ ਵਾਪਰੀ ਤਾਂ ਹਸਪਤਾਲ ’ਚ ਅੱਠ ਮਰੀਜ਼ ਮੌਜੂਦ ਸਨ। ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।

ਜਿਸ ਵੇਲੇ ਅੱਗ ਲੱਗੀ ਉਦੋਂ ਮਰੀਜ਼ ਹਸਪਤਾਲ ਦੀ ਸੱਭ ਤੋਂ ਹੇਠਲੀ ਮੰਜ਼ਿਲ ’ਤੇ ਸਨ। ਤੀਜੀ ਮੰਜ਼ਿਲ, ਜਿੱਥੇ ਅੱਗ ਲੱਗੀ ਉਥੇ ਕੋਈ ਮਰੀਜ਼ ਨਹੀਂ ਸੀ। ਅੱਗ ਬੁਝਾਊ ਮਹਿਕਮੇ ਦੇ ਅਧਿਕਾਰੀਆਂ ਅਨੁਸਾਰ ਅੱਗ ਲੱਗਣ ਦੀ ਘਟਨਾ ਦੀ ਸੂਚਨਾ ਛੇ ਵੱਜਣ ਤੋਂ ਛੇ ਮਿੰਟ ਪਹਿਲਾਂ ਪ੍ਰਾਪਤ ਹੋਈ। ਅਧਿਕਾਰੀ ਅਨੁਸਾਰ ਅੱਠ ਅੱਗ ਬੁਝਾਊ ਗੱਡੀਆਂ ਨੂੰ ਭੇਜਿਆ ਗਿਆ ਅਤੇ ਅੱਗ ’ਤੇ ਕਾਬੂ ਪਾ ਲਿਆ ਹੈ।     (ਪੀਟੀਆਈ)