ਦੇਸ਼ ’ਚ ਕੋਰੋਨਾ ਵਾਇਰਸ ਦੇ ਰੀਕਾਰਡ 6654 ਨਵੇਂ ਮਾਮਲੇ ਸਾਹਮਣੇ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ ਰੀਕਾਰਡ 6654 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਸਨਿਚਰਵਾਰ ਨੂੰ

file photo

ਨਵੀਂ ਦਿੱਲੀ, 23 ਮਈ: ਦੇਸ਼ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ ਰੀਕਾਰਡ 6654 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਸਨਿਚਰਵਾਰ ਨੂੰ ਲਾਗ ਦੇ ਕੁਲ ਮਾਮਲੇ ਵੱਧ ਕੇ 1,25,101 ਹੋ ਗਏ। ਇਸ ਸਮੇਂ ਦੌਰਾਨ 137 ਮਰੀਜ਼ਾਂ ਦੀ ਮੌਤ ਹੋਈ ਅਤੇ ਮਿ੍ਰਤਕਾਂ ਦੀ ਗਿਣਤੀ ਵੱਧ ਕੇ 3720 ਹੋ ਗਈ। 
ਲਗਾਤਾਰ ਦੂਜੇ ਦਿਨ ਏਨੀ ਗੱਡੀ ਗਿਣਤੀ ’ਚ ਲਾਗ ਦੇ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਜੇ ਦੇਸ਼ ਭਰ ’ਚ 69,597 ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ। 51,783 ਲੋਕ ਸਿਹਤਮੰਦ ਹੋ ਚੁੱਕੇ ਹਨ ਅਤੇ ਇਕ ਮਰੀਜ਼ ਦੇਸ਼ ਤੋਂ ਬਾਹਰ ਚਲਾ ਗਿਆ। 

ਸਿਹਤ ਮੰਤਰਾਲਾ ਅਨੁਸਾਰ ਹੁਣ ਤਕ ਦੇਸ਼ ਅੰਦਰ 41.39 ਫ਼ੀ ਸਦੀ ਮਰੀਜ਼ ਠੀਕ ਹੋ ਚੁੱਕੇ ਹਨ। ਸ਼ੁਕਰਵਾਰ ਨੂੰ ਜਿਨ੍ਹਾਂ 137 ਲੋਕਾਂ ਦੀ ਮੌਤ ਹੋਈ ਉਨ੍ਹਾਂ ’ਚੋਂ 63 ਮਹਾਰਾਸ਼ਟਰ ’ਚ, 29 ਗੁਜਰਾਤ ’ਚ, 14-14 ਦਿੱਲੀ ਅਤੇ ਉੱਤਰ ਪ੍ਰਦੇਸ਼ ’ਚ, ਛੇ ਪਛਮੀ ਬੰਗਾਲ ’ਚ, ਚਾਰ ਤਾਮਿਲਨਾਡੂ ’ਚ, ਦੋ-ਦੋ ਰਾਜਸਥਾਨ, ਆਂਧਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਅਤੇ ਇਕ ਮਰੀਜ਼ ਦੀ ਮੌਤ ਹਰਿਆਣਾ ’ਚ ਹੋਈ।

ਹੁਣ ਤਕ ਕੋਰੋਨਾ ਵਾਇਰਸ ਕਰ ਕੇ ਦੇਸ਼ ਅੰਦਰ ਕੁਲ 3720 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ’ਚ ਸੱਭ ਤੋਂ ਜ਼ਿਆਦਾ 1517 ਮਰੀਜ਼ਾਂ ਦੀ ਮੌਤ ਮਹਾਰਾਸ਼ਟਰ ’ਚ ਅਤੇ 802 ਮਰੀਜ਼ਾਂ ਦੀ ਮੌਤ ਗੁਜਰਾਤ ’ਚ ਹੋਈ ਹੈ। ਮੱਧ ਪ੍ਰਦੇਸ਼ ’ਚ ਇਹ ਗਿਣਤੀ 272 ਹੈ। ਪਛਮੀ ਬੰਗਾਲ ’ਚ 265 ਅਤੇ ਦਿੱਲੀ ’ਚ ਲਾਗ ਕਰ ਕੇ ਜਾਨ ਗੁਆਉਣ ਵਾਲੇ ਮਰੀਜ਼ਾਂ ਦੀ ਗਿਣਤੀ 208 ਹੈ।

ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਸੱਭ ਤੋਂ ਜ਼ਿਆਦਾ 44,582 ਮਾਮਲੇ ਮਹਾਰਾਸ਼ਟਰ ’ਚ, ਤਾਮਿਲਨਾਡੂ ’ਚ 14,752, ਗੁਜਰਾਤ ’ਚ 13,268 ਅਤੇ ਦਿੱਲੀ ’ਚ 12,319 ਮਾਮਲੇ ਹਨ। ਰਾਜਸਥਾਨ ’ਚ ਕੋਰੋਨਾ ਵਾਇਰਸ ਦੇ 6494 ਮਾਮਲੇ, ਮੱਧ ਪ੍ਰਦੇਸ਼ ’ਚ 6170 ਮਾਮਲੇ, ਉੱਤਰ ਪ੍ਰਦੇਸ਼ ’ਚ 5735 ਮਾਮਲੇ ਹਨ। ਪਛਮੀ ਬੰਗਾਲ ’ਚ 3332 ਮਾਮਲੇ, ਆਂਧਰ ਪ੍ਰਦੇਸ਼ ’ਚ 2709 ਮਾਮਲੇ ਅਤੇ ਬਿਹਾਰ ’ਚ 2177 ਮਾਮਲੇ ਹਨ। ਪੰਜਾਬ ’ਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 2029, ਤੇਲੰਗਾਨਾ ’ਚ 1761,

ਕਰਨਾਟਕ ’ਚ 1743, ਜੰਮੂ-ਕਸ਼ਮੀਰ ’ਚ 1489 ਅਤੇ ਉੜੀਸਾ ’ਚ ਇਹ ਗਿਣਤੀ 1189 ਹੈ। ਹਰਿਆਣਾ ’ਚ ਕੋਰੋਨਾ ਵਾਇਰਸ ਦੇ 1067 ਮਾਮਲੇ, ਕੇਰਲ ’ਚ 732 ਮਾਮਲੇ, ਝਾਰਖੰਡ ’ਚ 308 ਮਾਮਲੇ ਅਤੇ ਆਸਾਮ ’ਚ 259 ਮਾਮਲੇ ਹੁਣ ਤਕ ਸਾਹਮਣੇ ਆਏ ਹਨ। ਚੰਡੀਗੜ੍ਹ ’ਚ 218, ਤਿ੍ਰਪੁਰਾ ’ਚ 175, ਹਿਮਾਚਲ ਪ੍ਰਦੇਸ਼ ’ਚ 168 ਅਤੇ ਛੱਤੀਸਗੜ੍ਹ ’ਚ ਲਾਗ ਦੇ 172 ਮਾਮਲੇ ਸਾਹਮਣੇ ਆਏ ਹਨ।     (ਪੀਟੀਆਈ)