ਕੋਰੋਨਾ ਜੰਗ ਵਿਚ ਮਦਦ ਲਈ ਅੱਗੇ ਆਏ CDS ਵਿਪਨ ਰਾਵਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀਐਮ ਕੇਅਰਜ਼ ਫੰਡ ਲਈ ਹਰ ਮਹੀਨੇ ਸੈਲਰੀ ਵਿਚੋਂ ਦੇਣਗੇ 50 ਹਜ਼ਾਰ ਰੁਪਏ

Photo

ਨਵੀਂ ਦਿੱਲੀ: ਕੋਰੋਨਾ ਵਇਰਸ ਖਿਲਾਫ ਜੰਗ ਵਿਚ ਪੂਰਾ ਦੇਸ਼ ਇਕਜੁੱਟ ਹੈ। ਇਸ ਖਤਰਨਾਕ ਵਾਇਰਸ ਨਾਲ ਲੜਨ ਲਈ ਹਰ ਕੋਈ ਮਦਦ ਲ਼ਈ ਅੱਗੇ ਆ ਰਿਹਾ ਹੈ। ਇਸ ਕੜੀ ਵਿਚ ਚੀਫ ਆਫ ਡਿਫੈਂਸ ਸਟਾਫ ਜਨਰਲ ਵਿਪਨ ਰਾਹਤ ਨੇ ਵੀ ਮਦਦ ਲਈ ਹੱਥ ਵਧਾਇਆ ਹੈ।

ਇਸ ਦੇ ਲਈ ਉਹ ਹਰ ਮਹੀਨੇ ਅਪਣੀ ਸੈਲਰੀ ਵਿਚੋਂ 50 ਹਜ਼ਾਰ ਰੁਪਏ ਪੀਐਮ ਕੇਅਰਜ਼ ਫੰਡ ਵਿਚ ਦੇਣਗੇ। ਨਿਊਜ਼ ਏਜੰਸੀ ਮੁਤਾਬਕ ਉਹਨਾਂ ਨੇ ਕੋਵਿਡ-19 ਮਹਾਂਮਾਰੀ ਨਾਲ ਲੜਨ ਲਈ ਬਣਾਏ ਗਏ ਪੀਐਮ ਕੇਅਰਜ਼ ਫੰਡ ਵਿਚ ਅਗਲੇ ਇਕ ਸਾਲ ਤੱਕ ਹਰ ਮਹੀਨੇ ਅਪਣੀ ਸੈਲਰੀ ਵਿਚੋਂ 50 ਹਜ਼ਾਰ ਰੁਪਏ ਦਾ ਦਾਨ ਦੇਣਾ ਸ਼ੁਰੂ ਕਰ ਦਿੱਤਾ ਹੈ।

ਇਸ ਤਰ੍ਹਾਂ ਉਹ ਇਸ ਫੰਡ ਵਿਚ ਕੁੱਲ 6 ਲੱਖ ਰੁਪਏ ਦਾਨ ਦੇ ਤੌਰ 'ਤੇ ਦੇਣਗੇ। ਸੀਡੀਐਸ ਰਾਵਤ ਦੀ ਅਪ੍ਰੈਲ ਮਹੀਨੇ ਦੀ ਪਹਿਲੀ ਸੈਲਰੀ ਵਿਚੋਂ 50 ਹਜ਼ਾਰ ਰੁਪਏ ਦੀ ਕਟੌਤੀ ਵੀ ਹੋ ਚੁੱਕੀ ਹੈ। ਦੱਸ ਦਈਏ ਕਿ ਸੀਡੀਐਸ ਰਾਵਤ ਨੇ ਇਸ ਤੋਂ ਪਹਿਲਾਂ ਮਾਰਚ ਵਿਚ ਇਕ ਦਿਨ ਦੀ ਸੈਲਰੀ ਪੀਐਮ ਕੇਅਰਜ਼ ਫੰਡ ਵਿਚ ਦਾਨ ਕੀਤੀ ਸੀ।

ਇਸੇ ਮਹੀਨੇ ਕੋਰੋਨਾ ਵਾਇਰਸ ਨਾਲ ਲੜਨ ਲਈ ਇਸ ਫੰਡ ਦੀ ਸ਼ੁਰੂਆਤ ਹੋਈ ਸੀ। ਰੱਖਿਆ ਮੰਤਰਾਲੇ ਦੇ ਕਰਮਚਾਰੀਆਂ ਨੂੰ ਵਿਕਲਪ ਦਿੱਤਾ ਗਿਆ ਹੈ ਕਿ ਉਹ ਅਗਲੇ ਇਕ ਸਾਲ ਤੱਕ ਹਰ ਮਹੀਨੇ ਚਾਹੁਣ ਤਾਂ ਇਕ ਦਿਨ ਦੀ ਸੈਲਰੀ ਹਰ ਮਹੀਨੇ ਪੀਐਮ ਕੇਅਰਜ਼ ਵਿਚ ਜਮਾਂ ਕਰਵਾ ਸਕਦੇ ਹਨ। 

ਇਸ ਤੋਂ ਪਹਿਲਾਂ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਮੈਂਬਰ ਅਤੇ ਕੋਸਟ ਗਾਰਡ ਦੇ ਸਾਬਕਾ ਚੀਫ ਰਜਿੰਦਰ ਸਿੰਘ ਨੇ ਵੀ ਅਪਣੀ ਤਨਖ਼ਾਹ ਦਾ 30 ਫੀਸਦੀ ਹਿੱਸਾ ਪੀਐਮ ਕੇਅਰਜ਼ ਫੰਡ ਨੂੰ ਦਾਨ ਕੀਤਾ ਸੀ।