ਬਿਹਾਰ ਵਿਚ 1 ਜੂਨ ਤੱਕ ਵਧਾਈ ਲਈ ਤਾਲਾਬੰਦੀ ਦੀ ਮਿਆਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜ ਵਿਚ ਕੋਰੋਨਾ ਦੀ ਲਾਗ ਘੱਟ ਰਹੀ

Nitish Kumar

 ਪਟਨਾ: ਬਿਹਾਰ  ਸਰਕਾਰ ਨੇ ਰਾਜ ਵਿਚ ਇਕ ਵਾਰ ਫਿਰ ਤਾਲਾਬੰਦੀ ਦੀ ਮਿਆਦ ਵਧਾ ਦਿੱਤੀ ਹੈ।  ਰਾਜ ਵਿਚ 1 ਜੂਨ ਤੱਕ ਤਾਲਾਬੰਦੀ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ।

ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ। ਆਪਣੇ ਟਵੀਟ ਵਿੱਚ ਮੁੱਖ ਮੰਤਰੀ ਨਿਤੀਸ਼ ਨੇ ਕਿਹਾ ਕਿ ਸੋਮਵਾਰ (24 ਮਈ) ਨੂੰ ਉਹਨਾਂ ਨੇ ਇੱਕ ਵਾਰ ਫਿਰ ਸਹਿਯੋਗੀ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਰਾਜ ਵਿੱਚ ਕੋਰੋਨਾ ਦੀ ਸਥਿਤੀ ਦਾ ਜਾਇਜ਼ਾ ਲਿਆ, ਜਿਸ ਤੋਂ ਬਾਅਦ ਤਾਲਾਬੰਦੀ ਵਧਾਉਣ ਦਾ ਫੈਸਲਾ ਲਿਆ ਗਿਆ।

ਨਿਤੀਸ਼ ਕੁਮਾਰ ਨੇ ਟਵੀਟ ਵਿੱਚ ਲਿਖਿਆ, ‘ਕੋਰੋਨਾ ਦੀ ਲਾਗ ਦੇ ਮੱਦੇਨਜ਼ਰ ਲਾਕਡਾਊਨ ਨੂੰ 5 ਮਈ 2021 ਤੋਂ ਤਿੰਨ ਹਫਤਿਆਂ ਲਈ ਲਗਾਇਆ ਗਿਆ ਸੀ। ਅੱਜ ਸਹਿਯੋਗੀ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਸਥਿਤੀ ਦੀ ਦੁਬਾਰਾ ਸਮੀਖਿਆ ਕੀਤੀ ਗਈ।

 

 

 ਉਹਨਾਂ ਕਿਹਾ, 'ਤਾਲਾਬੰਦੀ ਦਾ ਚੰਗਾ ਪ੍ਰਭਾਵ ਵੇਖਣ ਨੂੰ ਮਿਲਿਆ ਅਤੇ ਕੋਰੋਨਾ ਦੀ ਲਾਗ ਘੱਟ ਰਹੀ ਹੈ। ਇਸ ਲਈ ਬਿਹਾਰ ਵਿਚ ਤਾਲਾਬੰਦੀ ਨੂੰ 25 ਮਈ 1 ਜੂਨ ਤੱਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।