Budaun court :ਅਦਾਲਤ ਨੇ ਗਰਭਵਤੀ ਪਤਨੀ ਦਾ ਪੇਟ ਪਾੜਨ ਦੇ ਦੋਸ਼ੀ ਪਤੀ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Badaun court : ਪੁੱਤਰ ਦੀ ਇੱਛਾ ’ਚ ਪਤਨੀ ਨਾਲ ਜ਼ੁਲਮ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ

Badaun court

Badaun court :  ਬਦਾਊਂ (ਯੂ.ਪੀ.) ਪੁੱਤਰ ਦੀ ਇੱਛਾ ਵਿਚ ਪਤਨੀ ਨਾਲ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਦੇ ਇਕ ਬੇਹੱਦ ਭਿਆਨਕ ਮਾਮਲੇ ’ਚ ਬਦਾਉਂ ਦੀ ਇਕ ਅਦਾਲਤ ਨੇ ਦਾਤਰੀ ਨਾਲ ਗਰਭਵਤੀ ਪਤਨੀ ਦਾ ਪੇਟ ਪਾੜਨ ਦੇ ਦੋਸ਼ੀ ਪਤੀ ਨੂੰ ਸਜ਼ਾ ਸੁਣਾਈ ਹੈ। ਉਮਰ ਕੈਦ ਦੀ ਸਜ਼ਾ ਦੇ ਨਾਲ-ਨਾਲ 50 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ।
ਵਿਸ਼ੇਸ਼ ਸਰਕਾਰੀ ਵਕੀਲ (ADGC) ਮੁਨਿੰਦਰ ਪਾਲ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਧੀਕ ਸੈਸ਼ਨ ਜੱਜ, ਫਾਸਟ ਟ੍ਰੈਕ ਕੋਰਟ (ਆਈ) ਸੌਰਭ ਸਕਸੈਨਾ ਨੇ ਵੀਰਵਾਰ ਦੇਰ ਸ਼ਾਮ ਪੰਨਾਲਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਉਸ 'ਤੇ 50,000 ਰੁਪਏ ਦਾ ਜੁਰਮਾਨਾ ਵੀ ਲਗਾਇਆ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ’ਚ ਛੇ ਮਹੀਨੇ ਦੀ ਹੋਰ ਕੈਦ ਕੱਟਣੀ ਪਵੇਗੀ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸ਼ਿਕਾਇਤਕਰਤਾ ਨੇ ਦੱਸਿਆ ਕਿ ਸਿਵਲ ਲਾਈਨ ਥਾਣਾ ਖੇਤਰ ਦੇ ਪਿੰਡ ਘੋਨਚਾ ਨਿਵਾਸੀ ਗੋਲੂ ਨੇ 19 ਸਤੰਬਰ 2020 ਨੂੰ ਥਾਣੇ 'ਚ ਐੱਫ.ਆਈ.ਆਰ ਦਰਜ ਕਰਵਾਈ ਸੀ, ਜਿਸ 'ਚ ਉਸ ਨੇ ਦੋਸ਼ ਲਗਾਇਆ ਸੀ ਕਿ ਉਸ ਦੀ ਭੈਣ ਅਨੀਤਾ ਦਾ ਵਿਆਹ ਸ਼ਹਿਰ ਦੇ ਨੇਕਪੁਰ ਮੁਹੱਲੇ ਦੇ ਪੰਨਾਲਾਲ ਵਾਸੀ ਨਾਲ ਹੋਇਆ ਸੀ। ਸ਼ਿਕਾਇਤ ਮੁਤਾਬਕ ਅਨੀਤਾ ਨੇ ਵਿਆਹ ਤੋਂ ਬਾਅਦ ਪੰਜ ਬੇਟੀਆਂ ਨੂੰ ਜਨਮ ਦਿੱਤਾ। ਇਸ ਕਾਰਨ ਉਸ ਦਾ ਪਤੀ ਪੰਨਾਲਾਲ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰਦਾ ਸੀ ਅਤੇ ਅਨੀਤਾ ਨੂੰ ਦੁਬਾਰਾ ਵਿਆਹ ਕਰਵਾਉਣ ਦੀ ਧਮਕੀ ਵੀ ਦਿੰਦਾ ਸੀ।ਉਸ ਨੇ ਦੱਸਿਆ ਕਿ ਘਟਨਾ ਸਮੇਂ 30 ਸਾਲਾ ਅਨੀਤਾ ਅੱਠ ਮਹੀਨਿਆਂ ਦੀ ਗਰਭਵਤੀ ਸੀ। ਇਸੇ ਦੌਰਾਨ ਇਕ ਦਿਨ ਪੰਨਾਲਾਲ ਘਰ ਆਇਆ ਅਤੇ ਅਨੀਤਾ ਨਾਲ ਲੜਨ ਲੱਗਾ।  

ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਕਿਹਾ ਕਿ ਤੁਸੀਂ ਕੁੜੀਆਂ ਨੂੰ ਹੀ ਜਨਮ ਦਿੰਦੀ ਹੈ ਇਸ ਵਾਰ ਮੈਂ ਤੇਰਾ ਢਿੱਡ ਖੋਲ੍ਹ ਕੇ ਦੇਖਾਂਗਾ ਕਿ ਇਹ ਮੁੰਡਾ ਹੈ ਜਾਂ ਕੁੜੀ। ਸ਼ਿਕਾਇਤ ਅਨੁਸਾਰ ਪੰਨਾਲਾਲ ਨੇ ਫਿਰ ਦਾਤਰੀ ਨਾਲ ਅਨੀਤਾ ਦਾ ਪੇਟ ਪਾੜ ਦਿੱਤਾ, ਜਿਸ ਕਾਰਨ ਅਨੀਤਾ ਦੀਆਂ ਆਂਦਰਾਂ ਬਾਹਰ ਆ ਗਈਆਂ ਅਤੇ 8 ਮਹੀਨੇ ਦੇ ਬੱਚੇ ਦਾ ਗਰਭਪਾਤ ਹੋ ਗਿਆ। ਬਾਅਦ ’ਚ ਪਤਾ ਲੱਗਾ ਕਿ ਇਹ ਨਿਆਣਾ ਲੜਕਾ ਸੀ।
ਮਾਮਲੇ ਮੁਤਾਬਕ ਅਨੀਤਾ ਨੂੰ ਗੰਭੀਰ ਹਾਲਤ 'ਚ ਬਰੇਲੀ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਉਸ ਦਾ ਇਲਾਜ ਕੀਤਾ ਗਿਆ। ਗੋਲੂ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਪੂਰੀ ਕਰਨ ਤੋਂ ਬਾਅਦ ਅਦਾਲਤ 'ਚ ਚਾਰਜਸ਼ੀਟ ਦਾਇਰ ਕਰ ਦਿੱਤੀ।
 ਸੀਨੀਅਰ ਪੁਲਿਸ ਕਪਤਾਨ ਆਲੋਕ ਪ੍ਰਿਯਦਰਸ਼ੀ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਅਦਾਲਤ ’ਚ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਸੀ ਅਤੇ ਮਾਮਲੇ ਦੀ ਨਿਯਮਤ ਸੁਣਵਾਈ ਹੋਈ ਸੀ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਅਦਾਲਤ ਨੇ ਪੰਨਾਲਾਲ ਨੂੰ ਦੋਸ਼ੀ ਪਾਇਆ ਅਤੇ ਉਸ ਨੂੰ ਉਮਰ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਫਿਲਹਾਲ ਪੰਨਾਲਾਲ ਦੀ ਉਮਰ 38 ਸਾਲ ਹੈ।

(For more news apart from Badaun court sentenced husband accused tearing  pregnant wife's stomach life imprisonment News in Punjabi, stay tuned to Rozana Spokesman)