Cyclone Alert : 26 ਮਈ ਨੂੰ ਗੰਭੀਰ ਖ਼ਤਰੇ ਦਾ ਖਦਸ਼ਾ ! ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦੇ ਤੱਟਾਂ ਨਾਲ ਟਕਰਾ ਸਕਦੈ ਚੱਕਰਵਾਤੀ ਤੂਫਾਨ 'ਰੇਮਲ'
ਇਹ ਇੱਕ ਭਿਆਨਕ ਚੱਕਰਵਾਤੀ ਤੂਫ਼ਾਨ ਦੇ ਰੂਪ ਵਿੱਚ ਤੱਟ ਨੂੰ ਪਾਰ ਕਰੇਗਾ
Cyclone Remal
Cyclone Alert: ਭਾਰਤੀ ਮੌਸਮ ਵਿਭਾਗ (IMD) ਦੇ ਵਿਗਿਆਨੀ ਡਾ: ਸੋਮਨਾਥ ਦੱਤਾ ਨੇ 'ਰੇਮਲ' ਚੱਕਰਵਾਤ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ 26 ਮਈ ਦੀ ਅੱਧੀ ਰਾਤ ਨੂੰ ਚੱਕਰਵਾਤ ਦੇ ਬੰਗਲਾਦੇਸ਼ ਅਤੇ ਨਾਲ ਲੱਗਦੇ ਪੱਛਮੀ ਬੰਗਾਲ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ।
ਇਹ ਇੱਕ ਭਿਆਨਕ ਚੱਕਰਵਾਤੀ ਤੂਫ਼ਾਨ ਦੇ ਰੂਪ ਵਿੱਚ ਤੱਟ ਨੂੰ ਪਾਰ ਕਰੇਗਾ। ਜਦੋਂ ਚੱਕਰਵਾਤ ਬਣੇਗਾ ਤਾਂ ਇਸ ਨੂੰ 'ਰੇਮਲ' ਨਾਮ ਦਿੱਤਾ ਮਿਲੇਗਾ।
ਪੱਛਮੀ ਬੰਗਾਲ 'ਚ ਉੱਤਰ 24 ਪਰਗਨਾ, ਦੱਖਣੀ 24 ਪਰਗਨਾ ਅਤੇ ਪੂਰਬੀ ਮੇਦਿਨੀਪੁਰ 'ਚ ਇਸ ਦਾ ਪਹਿਲਾ ਪ੍ਰਭਾਵ ਦੇਖਣ ਨੂੰ ਮਿਲੇਗਾ। ਇਸ ਤੋਂ ਬਾਅਦ ਹਾਵੜਾ, ਹੁਗਲੀ, ਕਲਕੱਤਾ, ਨਾਦੀਆ ਅਤੇ ਪੱਛਮੀ ਮੇਦਿਨੀਪੁਰ 'ਚ ਵੀ ਇਸ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ।