Jammu News: ਕਸ਼ਮੀਰ ਦੇ ਉਘੇ ਸਰਜਨ ਡਾ. ਸੀਤਲ ਸਿੰਘ ਦਾ ਦਿਹਾਂਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹ 80 ਸਾਲਾਂ ਦੇ ਸਨ ਤੇ ਆਪਣੇ ਪਿਛੇ ਆਪਣੀ ਪਤਨੀ ਡਾ. ਸੁਪਿੰਦਰ ਕੌਰ ਤੇ ਦੋ ਧੀਆਂ ਛੱਡ ਗਏ ਹਨ।

Ex GMC Principal Dr Sheetal Singh passes away

Jammu News:  ਕਸ਼ਮੀਰ ਦੇ ਉਘੇ ਸਰਜਨ ਅਤੇ ਸ੍ਰੀਨਗਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਸੀਤਲ ਸਿੰਘ ਦਾ ਤ੍ਰਿਕੁਟ ਨਗਰ ’ਚ ਉਨ੍ਹਾਂ ਦੀ ਰਿਹਾਇਸ਼ ’ਤੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 80 ਸਾਲਾਂ ਦੇ ਸਨ ਤੇ ਆਪਣੇ ਪਿਛੇ ਆਪਣੀ ਪਤਨੀ ਡਾ. ਸੁਪਿੰਦਰ ਕੌਰ ਤੇ ਦੋ ਧੀਆਂ ਛੱਡ ਗਏ ਹਨ।

ਉਨ੍ਹਾਂ ਦੀਆਂ ਦੋਵੇਂ ਧੀਆਂ ਵੀ ਡਾਕਟਰ ਹਨ ਤੇ ਉਨ੍ਹਾਂ ’ਚੋਂ ਇਕ ਅਮਰੀਕਾ ’ਚ ਰਹਿੰਦੀ ਹੈ। ਡਾ. ਸੀਤਲ ਸਿੰਘ ਬਾਰਾਮੂਲਾ ਜ਼ਿਲ੍ਹੇ ਦੇ ਪਿੰਡ ਕਾਨਾ ਹਾਮਾ ਦੇ ਜੰਮਪਲ ਸਨ ਤੇ ਜ਼ਿਆਦਾਤਰ ਜੰਮੂ ’ਚ ਹੀ ਰਹਿੰਦੇ ਸਨ। ਉਹ ਅਪਣੇ ਅੰਤਲੇ ਸਮੇਂ ਤਕ ਵੀ ਸਮਾਜ ਭਲਾਈ ਦੇ ਕੰਮਾਂ ’ਚ ਲੱਗੇ ਰਹੇ। ਉਹ ਕੁੱਝ ਦਿਨ ਪਹਿਲਾਂ ਤਕ ਅਪਣੇ ਲੋਚਨ ਨਰਸਿੰਗ ਹੋਮ ਸਰਜਰੀਆਂ ਵੀ ਕਰਦੇ ਰਹੇ ਹਨ। ਉਨ੍ਹਾਂ ਦੀ ਧੀ ਦੇ ਅਮਰੀਕਾ ਪਰਤਣ ’ਤੇ ਹੀ ਉਨ੍ਹਾਂ ਦੇ ਅੰਤਮ ਸਸਕਾਰ ਬਾਰੇ ਕੁੱਝ ਫ਼ੈਸਲਾ ਹੋ ਸਕੇਗਾ।  

(For more Punjabi news apart from Ex GMC Principal Dr Sheetal Singh passes away, stay tuned to Rozana Spokesman)