Kerala Monsoon News: ਨਿਰਧਾਰਤ ਸਮੇਂ ਤੋਂ 8 ਦਿਨ ਪਹਿਲਾਂ ਕੇਰਲ ਪਹੁੰਚਿਆ ਮੌਨਸੂਨ, 16 ਸਾਲਾਂ ਵਿੱਚ ਸਭ ਤੋਂ ਪਹਿਲਾਂ ਪਹੁੰਚਿਆ ਮਾਨਸੂਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Kerala Monsoon News: 28 ਸੂਬਿਆਂ ਵਿੱਚ ਗਰਜ ਅਤੇ ਗਰਮੀ ਲਈ ਰੈੱਡ ਅਲਰਟ ਜਾਰੀ

Monsoon arrives in Kerala 8 days ahead of schedule

Monsoon arrives in Kerala 8 days ahead of schedule: ਮਾਨਸੂਨ ਨੇ ਸ਼ਨੀਵਾਰ ਨੂੰ ਕੇਰਲ ਵਿੱਚ ਦਸਤਕ ਦੇ ਦਿੱਤੀ ਹੈ। ਇਹ ਆਪਣੇ ਨਿਰਧਾਰਤ ਸਮੇਂ 1 ਜੂਨ ਤੋਂ 8 ਦਿਨ ਪਹਿਲਾਂ ਪਹੁੰਚ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ, 16 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਮਾਨਸੂਨ ਇੰਨੀ ਜਲਦੀ ਆ ਗਿਆ ਹੈ। ਸਾਲ 2024 ਵਿੱਚ, ਇਹ 30 ਮਈ ਨੂੰ ਕੇਰਲ ਪਹੁੰਚਿਆ ਸੀ।

ਮੌਸਮ ਵਿਭਾਗ ਦੇ ਅਨੁਸਾਰ, ਦੱਖਣ-ਪੱਛਮੀ ਮਾਨਸੂਨ ਚਾਰ ਦਿਨਾਂ ਲਈ ਦੇਸ਼ ਤੋਂ ਲਗਭਗ 40-50 ਕਿਲੋਮੀਟਰ ਦੂਰ ਫਸਿਆ ਹੋਇਆ ਸੀ। ਸ਼ੁਕਰਵਾਰ ਸ਼ਾਮ ਨੂੰ ਜਲਦੀ ਅੱਗੇ ਵਧਿਆ। ਇਸ ਦੇ ਅੱਜ ਹੀ ਤਾਮਿਲਨਾਡੂ ਅਤੇ ਕਰਨਾਟਕ ਦੇ ਕਈ ਇਲਾਕਿਆਂ ਵਿੱਚ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਇਹ ਇੱਕ ਹਫ਼ਤੇ ਵਿੱਚ ਦੇਸ਼ ਦੇ ਦੱਖਣੀ ਅਤੇ ਉੱਤਰ-ਪੂਰਬੀ ਸੂਬਿਆਂ ਨੂੰ ਕਵਰ ਕਰ ਸਕਦਾ ਹੈ। 4 ਜੂਨ ਤੱਕ ਮੱਧ ਅਤੇ ਪੂਰਬੀ ਭਾਰਤ ਪਹੁੰਚ ਜਾਵੇਗਾ।

ਮੌਸਮ ਵਿਭਾਗ ਨੇ 24 ਮਈ ਲਈ ਦੋ ਤਰ੍ਹਾਂ ਦੇ ਰੈੱਡ ਅਲਰਟ ਜਾਰੀ ਕੀਤੇ ਹਨ। ਪਹਿਲਾ ਭਾਰੀ ਮੀਂਹ ਦਾ ਹੈ ਅਤੇ ਦੂਜਾ ਬਹੁਤ ਜ਼ਿਆਦਾ ਗਰਮੀ ਦਾ। ਗੁਜਰਾਤ, ਗੋਆ, ਮਹਾਰਾਸ਼ਟਰ, ਕਰਨਾਟਕ ਅਤੇ ਕੇਰਲ ਦੇ ਤੱਟਵਰਤੀ ਇਲਾਕਿਆਂ ਵਿੱਚ 200 ਮਿਲੀਮੀਟਰ ਤੱਕ ਬਾਰਿਸ਼ ਹੋ ਸਕਦੀ ਹੈ। ਇਨ੍ਹਾਂ ਸੂਬਿਆਂ ਵਿੱਚ ਅਗਲੇ ਸੱਤ ਦਿਨਾਂ ਤੱਕ ਭਾਰੀ ਬਾਰਿਸ਼ ਹੋ ਸਕਦੀ ਹੈ।

(For more news apart from 'Monsoon arrives in Kerala 8 days ahead of schedule', stay tuned to Rozana Spokesman)