Rahul Gandhi reaches Jammu and Kashmir : ਜੰਮੂ-ਕਸ਼ਮੀਰ ’ਚ ਪਾਕਿ ਗੋਲੀਬਾਰੀ ਦੇ ਪੀੜਤਾਂ ਨੂੰ ਮਿਲੇ ਰਾਹੁਲ ਗਾਂਧੀ
Rahul Gandhi reaches Jammu and Kashmir : ਬੱਚਿਆਂ ਨੂੰ ਦਿਤਾ ਹੌਸਲਾ, ਕਿਹਾ, ਸੱਭ ਕੁੱਝ ਜਲਦੀ ਠੀਕ ਹੋ ਜਾਵੇਗਾ
Rahul Gandhi meets victims of Pakistan firing in Jammu and Kashmir Latest News in Punjabi : ਰਾਹੁਲ ਗਾਂਧੀ ਜੰਮੂ-ਕਸ਼ਮੀਰ ਦੇ ਪੁੰਛ ਪਹੁੰਚ ਗਏ ਹਨ। ਉਹ ਇੱਥੇ ਪਾਕਿਸਤਾਨੀ ਗੋਲੀਬਾਰੀ ਵਿਚ ਮਾਰੇ ਗਏ ਲੋਕਾਂ ਦੇ ਪਰਵਾਰਾਂ ਨੂੰ ਮਿਲੇ ਰਹੇ ਹਨ। ਉਨ੍ਹਾਂ ਸਕੂਲ ਦੇ ਬੱਚਿਆਂ ਨੂੰ ਵੀ ਹੌਸਲਾ ਦਿਤਾ ਹੈ।
ਰਾਹੁਲ ਨੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਹੌਸਲਾ ਦਿਤਾ ਤੇ ਕਿਹਾ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਸੱਭ ਕੁੱਝ ਜਲਦੀ ਠੀਕ ਹੋ ਜਾਵੇਗਾ। ਇਨ੍ਹਾਂ ਹਾਲਾਤਾਂ ਵਿਚੋਂ ਬਾਹਰ ਆਉਣ ਲਈ ਤੁਹਾਨੂੰ ਸਖ਼ਤ ਪੜ੍ਹਾਈ ਕਰਨੀ ਚਾਹੀਦੀ ਹੈ ਤੇ ਬਹੁਤ ਸਾਰੀਆਂ ਖੇਡਾਂ ਖੇਡਣੀਆਂ ਚਾਹੀਦੀਆਂ ਹਨ ਅਤੇ ਸਕੂਲ ਵਿਚ ਬਹੁਤ ਸਾਰੇ ਦੋਸਤ ਬਣਾਉਣੇ ਚਾਹੀਦੇ ਹਨ। 22 ਅਪ੍ਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਰਾਹੁਲ ਦਾ ਇਹ ਦੂਜਾ ਦੌਰਾ ਹੈ।
ਇਸ ਤੋਂ ਪਹਿਲਾਂ ਰਾਹੁਲ 25 ਅਪ੍ਰੈਲ ਨੂੰ ਸ੍ਰੀਨਗਰ ਪਹੁੰਚੇ ਸਨ। ਇੱਥੇ ਉਹ ਮੁੱਖ ਮੰਤਰੀ ਉਮਰ ਅਬਦੁੱਲਾ, ਐਲਜੀ ਮਨੋਜ ਸਿਨਹਾ ਅਤੇ ਜ਼ਖ਼ਮੀਆਂ ਨਾਲ ਮਿਲੇ ਸਨ।
ਦੱਸਣਯੋਗ ਹੈ ਕਿ ਭਾਰਤੀ ਹਵਾਈ ਸੈਨਾ ਨੇ ਪਹਿਲਗਾਮ ਅਤਿਵਾਦੀ ਹਮਲੇ ਵਿਰੁਧ ਅਪ੍ਰੇਸ਼ਨ ਸੰਧੂਰ ਤਹਿਤ ਕਾਰਵਾਈ ਕੀਤੀ ਸੀ। ਇਸ ਵਿਚ ਪਾਕਿਸਤਾਨ ਅਤੇ ਪੀਓਕੇ ਵਿੱਚ 9 ਅੱਤਵਾਦੀ ਠਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਗਏ, ਜਿਸ ਵਿਚ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਅਤੇ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਤ 100 ਅਤਿਵਾਦੀ ਮਾਰੇ ਗਏ ਸਨ। ਇਸ ਹਮਲੇ ਤੋਂ ਬਾਅਦ ਪਾਕਿਸਤਾਨ ਵਲੋਂ ਸਰਹੱਦ ਪਾਰ ਤੋਂ ਗੋਲੀਬਾਰੀ ਕੀਤੀ ਗਈ।
ਪਾਕਿਸਤਾਨ ਦੀ ਗੋਲਾਬਾਰੀ, ਮਿਜ਼ਾਈਲਾਂ ਤੇ ਡਰੋਨ ਹਮਲਿਆਂ ਵਿਚ ਜੰਮੂ ਕਸ਼ਮੀਰ ਦੇ 27 ਲੋਕ ਮਾਰੇ ਗਏ ਤੇ 70 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਰਾਹੁਲ ਗਾਂਧੀ ਇਨ੍ਹਾਂ ਲੋਕਾਂ ਦੇ ਪਰਵਾਰਾਂ ਨੂੰ ਮਿਲਣ ਤੇ ਉਨ੍ਹਾਂ ਦੇ ਹਾਲ ਜਾਣਨ ਲਈ ਅੱਜ ਇੱਥੇ ਪਹੁੰਚੇ ਸਨ।