ਦੇਸ਼ ਨੂੰ ਭਰਮ 'ਚ ਪਾ ਰਹੀ ਹੈ ਵਿਰੋਧੀ ਧਿਰ : ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਗ਼ੈਰ ਨਾਂ ਲਏ ਕਾਂਗਰਸ 'ਤੇ ਨਿਸ਼ਾਨਾ ਲਾਉਂਦਿਆਂ ਅੱਜ ਕਿਹਾ ਕਿ ਜ਼ਮੀਨੀ ਸੱਚਾਈਤੋਂ ਦੂਰ ਹੋ ਕੇ ਕੁੱਝ ਲੋਕ ਦੇਸ਼ 'ਚ ਭਰਮ, ਝੂਠ...

Narendra Modi

ਰਾਜਗੜ੍ਹ (ਮੱਧ ਪ੍ਰਦੇਸ਼), ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਗ਼ੈਰ ਨਾਂ ਲਏ ਕਾਂਗਰਸ 'ਤੇ ਨਿਸ਼ਾਨਾ ਲਾਉਂਦਿਆਂ ਅੱਜ ਕਿਹਾ ਕਿ ਜ਼ਮੀਨੀ ਸੱਚਾਈਤੋਂ ਦੂਰ ਹੋ ਕੇ ਕੁੱਝ ਲੋਕ ਦੇਸ਼ 'ਚ ਭਰਮ, ਝੂਠ ਅਤੇ ਨਿਰਾਸ਼ਾ ਫੈਲਾਉਣ 'ਚ ਲੱਗੇ ਹੋਏ ਹਨ, ਜਦਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਗਾਂਧੀ ਪ੍ਰਵਾਰ ਦਾ ਨਾਂ ਲਏ ਬਗ਼ੈਰ ਕਿਹਾ ਕਿ ਇਕ ਪ੍ਰਵਾਰ ਦੀ ਵਡਿਆਈ ਕਰਨ ਲਈ ਦੇਸ਼ ਦੇ ਮਹਾਨ ਸਪੂਤਾਂ ਨੂੰ ਭੁਲਾ ਦਿਤਾ ਗਿਆ। ਉਨ੍ਹਾਂ ਜਿਸ ਪਾਰਟੀ ਦੀ ਸਰਕਾਰ ਨੇ ਦਹਾਕਿਆਂ ਤਕ ਦੇਸ਼ 'ਤੇ ਰਾਜ ਕੀਤਾ, ਉਨ੍ਹਾਂ ਨੇ ਦੇਸ਼ਵਾਸੀਆਂ ਦੀ ਸਮਰਥਾ 'ਤੇ ਭਰੋਸਾ ਨਹੀਂ ਕੀਤਾ। ਉਨ੍ਹਾਂ ਕਿਹਾ, ''ਜੋ ਲੋਕ ਦੇਸ਼ 'ਚ ਭਰਤ ਅਤੇ ਝੂਠ ਫੈਲਾ ਰਹੇ ਹਨ ਉਨ੍ਹਾਂ ਨੂੰ ਜ਼ਮੀਨੀ ਹਕੀਕਤ ਦਾ ਪਤਾ ਹੀ ਨਹੀਂ ਹੈ। ਇਸ ਦੇਸ਼ 'ਚ ਸਿਰਫ਼ ਇਕ ਪ੍ਰਵਾਰ ਦੀ ਵਡਿਆਈ ਕਰਨ ਦਾ ਕੰਮ ਕੀਤਾ ਗਿਆ ਹੈ ਅਤੇ ਮਹਾਨ ਸਪੂਤਾਂ ਨੂੰ ਭੁਲਾ ਦਿਤਾ ਗਿਆ।''

ਜ਼ਿਲ੍ਹੇ ਦੇ ਮੋਹਨਪੁਰਾ 'ਚ ਲਗਭਗ 4 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਿੰਜਾਈ ਪ੍ਰਾਜੈਕਟ ਦੀ ਘੁੰਡ ਚੁਕਾਈ ਕਰਨ ਮਗਰੋਂ ਮੋਦੀ ਨੇ ਕਿਹਾ, ''ਤੁਹਾਡੇ ਵਰਗੇ ਕਰੋੜਾਂ ਲੋਕਾਂ ਦੀ ਮਿਹਨਤ, ਆਸ਼ੀਰਵਾਦ ਨਾਲ ਕੇਂਦਰ 'ਚ ਭਾਜਪਾ ਸਰਕਾਰ ਨੇ ਸਫ਼ਤਾਪੂਰਵਕ ਲੋਕਾਂ ਦੀ ਸੇਵਾ ਕਰਦਿਆਂ ਇਕ ਤੋਂ ਬਾਅਦ ਇਕ ਲੋਕ ਭਲਾਈ ਦੇ ਫ਼ੈਸਲੇ ਲੈਂਦਿਆਂ ਚਾਰ ਸਾਲ ਦੀ ਯਾਤਰਾ ਪੂਰੀ ਕਰ ਲਈ ਹੈ। 

ਉਨ੍ਹਾਂ ਕਿਹਾ, ''ਏਨੀ ਵੱਡੀ ਗਿਣਤੀ 'ਚ ਤੁਹਾਡਾ ਇਥੇ ਆਉਣਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਭਾਜਪਾ ਦੀ ਸਰਕਾਰ 'ਤੇ ਉਸ ਦੀਆਂ ਨੀਤੀਆਂ 'ਤੇ ਤੁਹਾਡਾ ਕਿੰਨਾ ਭਰੋਸਾ ਹੈ। ਜੋ ਲੋਕ ਦੇਸ਼ 'ਚ ਭਰਮ ਫੈਲਾਉਣ 'ਚ ਲੱਗੇ ਹਨ, ਝੂਠ ਫੈਲਾਉਣ 'ਚ ਲੱਗੇ ਹਨ, ਨਿਰਾਸ਼ਾ ਫੈਲਾਉਣ 'ਚ ਲੱਗੇ ਹਨ, ਉਹ ਜ਼ਮੀਨੀ ਸੱਚਾਈ ਤੋਂ ਕਿਸ ਤਰ੍ਹਾਂ ਦੂਰ ਹੋ ਚੁਕੇ ਹਨ, ਤੁਸੀਂ ਇਸ ਦਾ ਸਬੂਤ ਹੋ।''

ਇਸ ਮੌਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਕਿਹਾ ਕਿ ਮੱਧ ਪ੍ਰਦੇਸ਼ ਦੀ ਵਿਕਾਸ ਦਰ ਪਿਛਲੇ ਪੰਜ ਸਾਲ ਤੋਂ 18 ਫ਼ੀ ਸਦੀ ਤੋਂ ਜ਼ਿਆਦਾ ਹੀ ਹੈ ਜੋ ਕਿ ਦੇਸ਼ 'ਚ ਸੱਭ ਤੋਂ ਜਿਆਦਾ ਹੈ। ਪਿਛਲੀਆਂ ਕਾਂਗਰਸ ਸਰਕਾਰਾਂ 'ਤੇ ਦੋਸ਼ ਲਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੱਭ ਵਿਕਾਸ ਦੇ ਕੰਮ ਪਹਿਲਾਂ ਵੀ ਹੋ ਸਕਦੇ ਸਨ, ਪਰ ਇਸ ਪਾਰਟੀ ਨੇ ਦੇਸ਼ ਦੇ ਲੋਕਾਂ ਦੀ ਸਮਰਥਾ 'ਤੇ ਭਰੋਸਾ ਨਹੀਂ ਕੀਤਾ। (ਪੀਟੀਆਈ)