IDEA Users ਲਈ ਵੱਡੀ ਖ਼ਬਰ! 29 ਜੂਨ ਤੋਂ ਮੋਬਾਇਲ ਕਨੈਕਸ਼ਨ ਵਿਚ ਹੋਵੇਗਾ ਵੱਡਾ ਬਦਲਾਅ

ਏਜੰਸੀ

ਖ਼ਬਰਾਂ, ਰਾਸ਼ਟਰੀ

ਟੈਲੀਕਾਮ ਸੇਵਾ ਕੰਪਨੀ ਆਈਡੀਆ ਨੇ ਅਪਣੇ ਗਾਹਕਾਂ ਨੂੰ ਇਕ ਮੈਸੇਜ ਭੇਜਿਆ ਹੈ।

Idea User

ਨਵੀਂ ਦਿੱਲੀ: ਟੈਲੀਕਾਮ ਸੇਵਾ ਕੰਪਨੀ ਆਈਡੀਆ ਨੇ ਅਪਣੇ ਗਾਹਕਾਂ ਨੂੰ ਇਕ ਮੈਸੇਜ ਭੇਜਿਆ ਹੈ। ਇਸ ਮੈਸੇਜ ਵਿਚ ਕਿਹਾ ਗਿਆ ਹੈ ਕਿ 29 ਜੂਨ ਤੋਂ Nirvana Postpaid ਦੇ ਸਾਰੇ ਮੌਜੂਦਾ ਗਾਹਕਾਂ ਨੂੰ ਵੋਡਾਫੋਨ RED ਵਿਚ ਸ਼ਿਫ਼ਟ ਕੀਤਾ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ 29 ਜੂਨ ਤੋਂ ਹੀ ਬਿਲਿੰਗ ਸਿਸਟਮ ਵਿਚ ਵੀ ਬਦਲਾਅ ਕੀਤਾ ਜਾ ਰਿਹਾ ਹੈ। ਅਜਿਹੇ ਵਿਚ ਆਈਡੀਆ ਨਿਰਵਾਣਾ ਪੋਸਟਪੇਡ ਦੇ ਗਾਹਕਾਂ ਨੂੰ ਆਟੋਮੈਟਿਕਲੀ ਵੋਡਾਫੋਨ ਵਿਚ ਸ਼ਿਫਟ ਕਰ ਦਿੱਤਾ ਜਾਵੇਗਾ।

ਇਸ ਤੋਂ ਬਾਅਦ ਗਾਹਕਾਂ ਦੇ ਮੌਜੂਦਾ ਪਲਾਨ ਵੋਡਾਫੋਨ RED ਦੇ ਅਜਿਹੇ ਹੀ ਪੋਸਟਰੇਡ ਪਲਾਨ ਵਿਚ ਤਬਦੀਲ ਹੋ ਜਾਣਗੇ। ਆਈਡੀਆ ਨੇ ਅਪਣੇ ਗਾਹਕਾਂ ਨੂੰ ਭੇਜੇ ਮੈਸੇਜ ਵਿਚ ਕਿਹਾ ਹੈ ਕਿ ਵੋਡਾਫੋਨ RED ਵਿਚ ਸ਼ਿਫ਼ਟ ਹੋਣ ਤੋਂ ਬਾਅਦ ਆਈਡੀਆ ਨਿਰਵਾਨਾ ਪੋਸਟਪੇਡ ਦੇ ਗਾਹਕਾਂ ਦੇ ਮੌਜੂਦਾ ਪਲਾਨ, ਸਿਮ, ਨੰਬਰ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਵੋਡਾਫੋਨ RED ਵਿਚ ਸ਼ਿਫ਼ਟ ਹੋਣ ਤੋਂ ਬਾਅਦ ਗਾਹਕਾਂ ਨੂੰ ਕੁਝ ਹੋਰ ਸੇਵਾਵਾਂ ਮਿਲਣਗੀਆਂ।

ਇਹਨਾਂ ਵਿਚ REDX 80 ਦੇਸ਼ਾਂ ਵਿਚ ਅੰਤਰਰਾਸ਼ਟਰੀ ਰੋਮਿੰਗ ਸਹੂਲਤ ਸ਼ਾਮਲ ਹੈ। ਇਸ ਦੇ ਨਾਲ ਹੀ ਨਿਰਵਾਣਾ ਦੇ ਗਾਹਕਾਂ ਨੂੰ ਦੇਸ਼ ਭਰ ਵਿਚ ਮੌਜੂਦ 2500 ਤੋਂ ਜ਼ਿਆਦਾ ਵੋਡਾਫੋਨ ਅਤੇ ਆਈਡੀਆ ਸਟੋਰ ਦੀ ਸਹੂਲਤ ਬਿਨਾਂ ਕਿਸੇ ਫੀਸ ਤੋਂ ਮਿਲੇਗੀ। ਕੰਪਨੀ ਨੇ ਦੱਸਿਆ ਕਿ ਸ਼ਿਫ਼ਟ ਹੋਣ ਤੋਂ ਬਾਅਦ ਉਸ ਦੇ ਗਾਹਕਾਂ ਨੂੰ ਨੈੱਟਫਲਿਕਸ ਅਤੇ ਐਮਾਜ਼ੋਨ ਪ੍ਰਾਈਮ ਦਾ ਐਕਸੇਸ ਵੀ ਮਿਲੇਗਾ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਵੋਡਾਫੋਨ ਦੀ ਵੈੱਬਸਾਈਟ ‘ਤੇ ਜਾਣਾ ਹੋਵੇਗਾ।  ਇਸ ਤੋਂ ਇਲਾਵਾ ਗਾਹਕ ਵੋਡਾਫੋਨ ਐਪ ਦੀ ਵਰਤੋਂ ਵੀ ਕਰ ਸਕਦੇ ਹਨ ਜਾਂ ਕਸਟਮਰ ਕੇਅਰ ਲਈ 199 ਡਾਇਲ ਕਰ ਸਕਦੇ ਹੋ।

ਦੱਸ ਦਈਏ ਕਿ ਆਈਡੀਆ ਅਪਣੇ ਗਾਹਕਾਂ ਨੂੰ 399 ਰੁਪਏ ਅਤੇ 499 ਰੁਪਏ ਵਾਲੇ ਦੋ ਨਿਰਵਾਣਾ ਪੋਸਟਪੇਡ ਪਲਾਨ ਆਫਰ ਕਰਦੀ ਹੈ। ਇਹਨਾਂ ਵਿਚ 399 ਰੁਪਏ ਵਾਲੇ ਪਲਾਨ ਵਿਚ ਅਨਲਿਮਟਡ ਕਾਲਿੰਗ, 40ਜੀਡੀ ਡਾਟਾ ਅਤੇ 100 ਐਸਐਮਐਸ ਮਿਲਦੇ ਹਨ।ਉੱਥੇ ਹੀ 499 ਰੁਪਏ ਵਾਲੇ ਪਲਾਨ ਵਿਚ ਗ੍ਰਾਹਕਾਂ ਨੂੰ ਅਨਲਿਮਟਡ ਕਾਲਿੰਗ ਦੇ ਨਾਲ 75ਜੀਬੀ ਡਾਟਾ ਅਤੇ 100 ਐਸਐਮਐਸ ਮਿਲਦੇ ਹਨ। ਹੁਣ ਇਹ ਸਹੂਲਤਾਂ ਵੋਡਾਫੋਨ RED ਦੇ ਜ਼ਰੀਏ ਵੀ ਉਹਨਾਂ ਨੂੰ ਮਿਲਦੀਆਂ ਰਹਿਣਗੀਆਂ।