ਕਸ਼ਮੀਰੀ ਪੀਐਚਡੀ ਸਕਾਲਰ ਹਿਜ਼ਬੁਲ ਮੁਜਾਹਿਦੀਨ ’ਚ ਸ਼ਾਮਲ : ਪੁਲਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ ਪੁਲਿਸ ਨੇ ਕਿਹਾ ਕਿ ਸ਼੍ਰੀਨਗਰ ਤੋਂ ਲਾਪਤਾ ਪੀਐਚਡੀ ਵਿਦਿਅਰਾਥੀ ਹਿਜ਼ਬੁਲ ਮੁਜਾਹਿਦੀਨ ਦੇ ਖਾੜਕੂ ਸਮੂਹ

File Photo

ਜੰਮੂ, 23 ਜੂਨ (ਸਰਬਜੀਤ ਸਿੰਘ): ਜੰਮੂ ਕਸ਼ਮੀਰ ਪੁਲਿਸ ਨੇ ਕਿਹਾ ਕਿ ਸ਼੍ਰੀਨਗਰ ਤੋਂ ਲਾਪਤਾ ਪੀਐਚਡੀ ਵਿਦਿਅਰਾਥੀ ਹਿਜ਼ਬੁਲ ਮੁਜਾਹਿਦੀਨ ਦੇ ਖਾੜਕੂ ਸਮੂਹ ’ਚ ਸ਼ਾਮਲ ਹੋ ਗਿਆ ਹੈ। ਹਿਲਾਲ ਅਹਿਮਦ ਡਾਰ, ਜੋ ਅਪਣੀ ਪੀਐਚ.ਡੀ ਕਰ ਰਿਹਾ ਸੀ 13 ਜੂਨ ਨੂੰ ਕੇਂਦਰੀ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੇ ਨਾਰੰਗ  ਤੋਂ ਲਾਪਤਾ ਹੋ ਗਿਆ ਸੀ। ਜਦੋਂ ਉਸ ਦੇ ਚਾਰ ਹੋਰ ਦੋਸਤ ਉਸੇ ਸ਼ਾਮ ਘਰ ਪਰਤਿਆ ਸਨ ਪਰ ਹਿਲਾਲ ਘਰ ਨਹੀਂ ਪਰਤਿਆਂ।

 ਹਿਲਾਲ ਦੇ ਪ੍ਰਵਾਰ ਨੇ ਸ੍ਰੀਨਗਰ ’ਚ ਇਕ ਰੋਸ ਪ੍ਰਦਰਸ਼ਨ ਕੀਤਾ ਸੀ ਅਤੇ  ਪ੍ਰਸ਼ਾਸਨ ਅਤੇ ਪੁਲਿਸ ਨੂੰ ਉਸ ਨੂੰ ਲੱਭਣ ਚ ਮਦਦ ਦੀ ਅਪੀਲ ਕੀਤੀ। ਉਧਰ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਕਸ਼ਮੀਰ ਵਿਜੇ ਕੁਮਾਰ ਨੇ ਕਿਹਾ ਕਿ ਲਾਪਤਾ ਨੌਜਵਾਨ ਖਾੜਕੂ ਜਮਾਤ ਵਿਚ ਸ਼ਾਮਲ ਹੋ ਗਿਆ ਹੈ। ਕੁਮਾਰ ਨੇ ਇਕ ਸਵਾਲ ਦਾ ਜਵਾਬ ਦੇਂਦੇ ਹੋਏ ਕਿਹਾ ਕਿ ਨੌਜਵਾਨ ਹਿਲਾਲ ਅਹਿਮਦ ਡਾਰ ਖਾੜਕੂ ਸਫਾ ਵਿਚ  ਸ਼ਾਮਲ ਹੋ ਗਿਆ ਸੀ। ਆਈਜੀਪੀ ਨੇ ਹਾਲਾਂਕਿ ਦਾਰ ਦੇ ਖਾੜਕੂਆਂ ਵਿਚ ਸ਼ਾਮਲ ਹੋਣ ਬਾਰੇ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿਤਾ।

ਡਾਰ 13 ਜੂਨ ਨੂੰ ਅਪਣੇ ਦੋਸਤਾਂ ਸਮੇਤ ਗੰਦਰਬਲ ਜ਼ਿਲ੍ਹੇ ਦੇ ਨਾਰੰਗ ਲਈ ਗਿਆ ਸੀ ਅਤੇ ਉਦੋਂ ਤੋਂ ਲਾਪਤਾ ਦਸਿਆ ਜਾ ਰਿਹਾ ਹੈ। ਅਜਿਹੀਆਂ ਅਟਕਲਾਂ  ਲਗਾਈਆਂ  ਜਾ ਰਹੀਆਂ  ਸਨ ਕਿ 21 ਜੂਨ ਨੂੰ ਸ਼ਹਿਰ ਦੇ ਜ਼ੁਨੀਮਰ ਖੇਤਰ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਮਾਰੇ ਗਏ ਉਨ੍ਹਾਂ ਤਿੰਨ ਖਾੜਕੂਆਂ ਵਿਚੋਂ ਇਕ ਡਾਰ ਵੀ ਸ਼ਾਮਲ ਸੀ। ਜਦਕਿ ਲਾਪਤਾ ਨੌਜਵਾਨ ਦੇ ਪ੍ਰਵਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਡਾਰ ਦਾ ਖਾੜਕੂਆਂ ਨਾਲ ਕੋਈ ਸਬੰਧ ਸੀ।
 ਉਨ੍ਹਾਂ ਦਾਅਵਾ ਕੀਤਾ ਕਿ ਉਹ ਗੁੜਗਾਉਂ ਦੀ ਇਕ ਨਿਜੀ ਕੰਪਨੀ ਵਿਚ ਕੰਮ ਕਰ ਰਿਹਾ ਸੀ ਅਤੇ ਕੋਰੋਨਾ ਵਾਇਰਸ ਦੇ ਕਾਰਣ ਤਾਲੇ ਲੱਗਣ ਤੋਂ ਬਾਅਦ ਉਹ ਘਰ ਪਰਤ ਆਇਆ ਸੀ।