ਪਾਕਿਸਤਾਨ ਅਪਣੇ ਸਫ਼ਾਰਤਖ਼ਾਨੇ ਦੇ ਕਰਮਚਾਰੀਆਂ ਦੀ ਗਿਣਤੀ ਹਫ਼ਤੇ ਅੰਦਰ 50 ਫ਼ੀ ਸਦੀ ਘਟਾਏ : ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਨੇ ਮੰਗਲਵਾਰ ਨੂੰ ਪਾਕਿਸਤਾਨ ਨੂੰ ਇਥੇ ਉਸ ਦੇ ਸਫ਼ਾਰਤਖ਼ਾਨੇ ਵਿਚ ਕਰਮਚਾਰੀਆਂ ਦੀ ਗਿਣਤੀ ਸੱਤ ਦਿਨਾਂ ਅੰਦਰ 50 ਫ਼ੀ ਸਦੀ

File Photo

ਨਵੀਂ ਦਿੱਲੀ, 23 ਜੂਨ : ਭਾਰਤ ਨੇ ਮੰਗਲਵਾਰ ਨੂੰ ਪਾਕਿਸਤਾਨ ਨੂੰ ਇਥੇ ਉਸ ਦੇ ਸਫ਼ਾਰਤਖ਼ਾਨੇ ਵਿਚ ਕਰਮਚਾਰੀਆਂ ਦੀ ਗਿਣਤੀ ਸੱਤ ਦਿਨਾਂ ਅੰਦਰ 50 ਫ਼ੀ ਸਦੀ ਘਟਾਉਣ ਨੂੰ ਕਿਹਾ ਹੈ, ਨਾਲ ਹੀ ਇਸਲਾਮਾਬਾਦ ਵਿਚ ਭਾਰਤੀ ਸਫ਼ਾਰਤਖ਼ਾਨੇ ਵਿਚ ਇਸੇ ਅਨੁਪਾਤ ਵਿਚ ਅਪਣੇ ਕਰਮਚਾਰੀਆਂ ਦੀ ਗਿਣਤੀ ਵਿਚ ਕਟੌਤੀ ਕਰਨ ਦਾ ਵੀ ਐਲਾਨ ਕੀਤਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਦੇ ਸਫ਼ਾਰਤਖ਼ਾਨੇ ਦੇ ਉਪ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਗਿਆ ਅਤੇ ਇਸ ਫ਼ੈਸਲੇ ਤੋਂ ਜਾਣੂ ਕਰਵਾਇਆ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਇਸ ਫ਼ੈਸਲੇ ਦਾ ਕਾਰਨ  ਜਾਸੂਸੀ ਗਤੀਵਿਧੀਆਂ ਵਿਚ ਪਾਕਿਸਤਾਨੀ ਸਫ਼ਾਰਤਖ਼ਾਨੇ ਦੇ ਅਧਿਕਾਰੀਆਂ ਦੀ ਕਥਿਤ ਸ਼ਮੂਲੀਅਤ ਅਤੇ ਉਨ੍ਹਾਂ ਦਾ ਅਤਿਵਾਦੀ ਸੰਗਠਨਾਂ ਨਾਲ ਸਬੰਧ ਰਖਣਾ ਹੈ।   (ਪੀ.ਟੀ.ਆਈ)