ਚੀਨ ਦੇ ਵਤੀਰੇ ਨੂੰ ਮੰਨ ਕੇ ਪ੍ਰਧਾਨ ਮੰਤਰੀ ਨੇ ਫ਼ੌਜ ਨਾਲ ਧੋਖਾ ਕੀਤਾ : ਰਾਹੁਲ ਗਾਂਧੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲਦਾਖ਼ ਵਿਚ ਟਕਰਾਅ ਨਾਲ ਜੁੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਨੂੰ ਲੈ ਕੇ
ਨਵੀਂ ਦਿੱਲੀ, 23 ਜੂਨ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲਦਾਖ਼ ਵਿਚ ਟਕਰਾਅ ਨਾਲ ਜੁੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਨੂੰ ਲੈ ਕੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨੇ ਚੀਨ ਦੇ ਵਤੀਰੇ ਨੂੰ ਮੰਨ ਕੇ ਸਾਡੀ ਫ਼ੌਜ ਨਾਲ ਧੋਖਾ ਕੀਤਾ ਅਤੇ ਭਾਰਤ ਰੁਖ਼ ਨੂੰ ਖ਼ਤਮ ਕਰ ਦਿਤਾ।
ਉਨ੍ਹਾਂ ਕਾਂਗਰਸ ਕਾਰਜ ਕਮੇਟੀ ਦੀ ਬੈਠਕ ਵਿਚ ਇਹ ਵੀ ਕਿਹਾ ਕਿ ਇਹ ਪੱਕਾ ਕੀਤਾ ਜਾਣਾ ਚਾਹੀਦਾ ਹੈ ਕਿ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਹਿੰਸਕ ਝੜਪ ਵਿਚ ਸ਼ਹੀਦ ਹੋਏ 20 ਜਵਾਨਾਂ ਦਾ ਬਲੀਦਾਨ ਵਿਅਰਥ ਨਾ ਜਾਵੇ। ਗਾਂਧੀ ਨੇ ਦੋਸ਼ ਲਗਾਇਆ,''ਚੀਨ ਨੇ ਬੜੇ ਢੀਠਪੁਣੇ ਨਾਲ ਸਾਡੇ ਖੇਤਰ 'ਤੇ ਕਬਜ਼ਾ ਕਰ ਲਿਆ।
ਪ੍ਰਧਾਨ ਮੰਤਰੀ ਨੇ ਚੀਨ ਦੇ ਇਸ ਵਤੀਰੇ ਨੂੰ ਮੰਨ ਲਿਆ ਜਿਸ ਨਾਲ ਭਾਰਤ ਦਾ ਨਜ਼ਰੀਆ ਖ਼ਤਮ ਹੋ ਗਿਆ ਅਤੇ ਸਾਡੀ ਫ਼ੌਜ ਨਾਲ ਧੋਖਾ ਕੀਤਾ ਗਿਆ ਕਿ ਕੋਈ ਭਾਰਤੀ ਖੇਤਰ ਉਨ੍ਹਾਂ ਦੇ ਕਬਜ਼ੇ ਵਿਚ ਨਹੀਂ ਹੈ।'' ਉਨ੍ਹਾਂ ਕਿਹਾ ਚੀਨ ਦੀ ਇਸ ਹਰਕਤ ਦਾ ਇਕ ਕਾਰਨ ਸਾਡੀ ਅਸਫ਼ਲ ਵਿਦੇਸ਼ ਨੀਤੀ ਹੈ। (ਪੀਟੀਆਈ)