ਨੇਤਾ ਅਖਵਾਉਣ ਲਾਇਕ ਨਹੀਂ ਹੈ ਰਾਹੁਲ ਗਾਂਧੀ : ਮੁੱਖ ਮੰਤਰੀ ਚੌਹਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਗਲਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ’ਤੇ ਭਾਰਤੀ ਫ਼ੌਜ ਦਾ

Rahul Gandhi is not worthy of being called a leader: Chouhan

ਭੋਪਾਲ, 23 ਜੂਨ : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਗਲਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ’ਤੇ ਭਾਰਤੀ ਫ਼ੌਜ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ, ‘‘ਅਜਿਹੇ ਲੋਕ ਨੇਤਾ ਅਖਵਾਉਣ ਦੇ ਲਾਇਕ ਨਹੀਂ ਹਨ।’’ ਚੌਹਾਨ ਨੇ ਇਥੇ ਪ੍ਰਦੇਸ਼ ਭਾਜਪਾ ਦਫ਼ਤਰ ’ਚ ਇਕ ਸਵਾਲ ਦੇ ਜਵਾਬ ’ਚ ਮੀਡੀਆ ਤੋਂ ਕਿਹਾ, ‘‘ਇਹ ਪਾਸੇ ਜਿਥੇ ਸਾਡੇ ਜਵਾਨ ਅਪਣਾ ਬਲਿਦਾਨ ਦੇ ਰਹੇ ਹਨ, ਭਾਰਤਾ ਮਾਤਾ ਦਾ ਸਿਰ ਉੱਚਾ ਕਰ ਰਹੇ ਹਨ। ਉਥੇ ਹੀ ਦੂਜੇ ਪਾਸੇ, ਮੈਂਨੂੰ ਕਹਿੰਦੇ ਹੋਏ ਵੀ ਸ਼ਰਮ ਆ ਰਹੀ ਹੈ, ਦਹਾਕਿਆਂ ਤਕ ਦੇਸ਼ ’ਚ ਸ਼ਾਸਨ ਕਰਨ ਵਾਲੀ ਇਕ ਰਾਸ਼ਟਰੀ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਜੀ ਉਨ੍ਹਾਂ ਨੂੰ ਨਿਰਾਸ਼ ਕਰ ਰਹੇ ਹਨ।’

’ ਉਨ੍ਹਾਂ ਨੇ ਕਿਹਾ, ‘‘ਰਾਹੁਲ ਗਾਂਧੀ ਫ਼ੌਜ ਦਾ ਅਪਮਾਨ ਕਰ ਰਹੇ ਹਨ। ਉਹ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ, ਕਹਿੰਦੇ ਹੋਏ ਸ਼ਰਮ ਆਉਂਦੀ ਹੈ ਅਤੇ ਤਕਲੀਫ਼ ਵੀ ਹੁੰਦੀ ਹੈ ਕਿ ਉਹ ਭਾਰਤ ਦੇ ਨਾਗਰਿਕ ਹਨ। ’ਚੌਹਾਨ ਨੇ ਕਿਹਾ,‘‘ ਜਦੋਂ ਸਰਹੱਦਾਂ ’ਤੇ ਤਣਾਅ ਹੁੰਦਾ ਹੈ ਤਾਂ ਪੂਰਾ ਦੇਸ਼ ਇਕਜੁੱਟ ਹੋ ਜਾਂਦਾ ਹੈ। ਜਦੋਂ ਵੀ ਅਜਿਹੇ ਹਾਲਾਤ ਦੇਸ਼ ਪਹਿਲਾਂ ਕਦੇ ਵੀ ਪੈਦਾ ਹੋਏ, ਭਾਰਤੀ ਜਨਤਾ ਪਾਰਟੀ ਉਸ ਸਮੇਂ ਦੀ ਕਾਂਗਰਸ ਸਰਕਾਰ ਨਾਲ ਖੜੀ ਰਹਿੰਦੀ ਸੀ। ਪਰ ਕਿਸ ਹਦ ਤਕ ਡਿੱਗ ਗਏ ਹਨ ਕਾਂਗਰਸ ਦੇ ਸਾਬਕਾ ਪ੍ਰਧਾਨ। ਅਜਿਹੇ ਸਮੇਂ ਵੀ ਉਨ੍ਹਾਂ ਨੂੰ ਗੰਦੀ ਰਾਜਨੀਤੀ ਯਾਦ ਆ ਰਹੀ ਹੈ।’’

ਚੌਹਾਨ ਨੇ ਰਾਹੁਲ ਗਾਂਧੀ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ,‘‘ਹਮਲਾ ਕਰਨਾ ਚਾਹੀਦਾ ਚੀਨ ’ਤੇ, ਪਰ ਮੋਦੀ ਦੇ ਇਲਾਵਾ ਉਨ੍ਹਾਂ ਨੂੰ ਕੋਈ ਦਿਖਾਈ ਹੀ ਨਹੀਂ ਦਿੰਦਾ। ਕੀ ਕਹੀਏ ਅਜਿਹੇ ਨੇਤਾ ਨੂੰ, ਇਹ ਕੋਈ ਨੇਤਾ ਕਹਿਲਾਉਣ ਦੇ ਲਾਇਕ ਹੈ? ਸਾਡੀ ਫ਼ੌਜ ਦਾ ਅਪਮਾਨ ਦੇਸ਼ ਬਰਦਾਸ਼ਤ ਨਹੀਂ ਕਰੇਗਾ।’’    (ਪੀਟੀਆਈ)