ਭਾਰਤ ’ਚ ਕੋਰੋਨਾ ਲਾਗ ਦੇ ਮਾਮਲੇ ਤਿੰਨ ਕਰੋੜ ਤੋਂ ਪਾਰ, 54,069 ਨਵੇਂ ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

1,321 ਦੀ ਜਾਨ ਗਈ

Corona Case

ਨਵੀਂ ਦਿੱਲੀ : ਭਾਰਤ ’ਚ 51 ਦਿਨਾਂ ’ਚ ਕੋਰੋਨਾ ਵਾਇਰਸ ( Coronavirus)  ਦੇ ਇਕ ਕਰੋੜ ਮਾਮਲੇ ਸਾਹਮਣੇ ਆਉਣ ਨਾਲ ਹੀ ਮਹਾਂਮਾਰੀ ਦੇ ਮਾਮਲਿਆਂ ਦੀ ਗਿਣਤੀ ਹੁਣ ਤਿੰਨ ਕਰੋੜ ਪਾਰ ਕਰ ਗਈ ਹੈ।

 

 

 

ਇਹ ਵੀ ਪੜ੍ਹੋ: ਜਨਮਦਿਨ 'ਤੇ ਵਿਸ਼ੇਸ਼: ਮਹਾਨ ਸਿੱਖ ਨੇਤਾ ਤੇ ਪੰਥ ਰਤਨ ਮਾਸਟਰ ਤਾਰਾ ਸਿੰਘ

 

ਇਕ ਦਿਨ ’ਚ  54,069 ਨਵੇਂ ਮਰੀਜ਼ਾਂ ਦਾ ਪਤਾ ਚੱਲਣ ਨਾਲ ਵਾਇਰਸ ( Coronavirus)  ਦੇ ਮਾਮਲਿਆਂ ਦੀ ਗਿਣਤੀ ਵੱਧ ਕੇ  3,00,82,778 ’ਤੇ ਪਹੁੰਚ ਗਈ। ਕੇਂਦਰੀ ਸਿਹਤ ਮੰਤਰਾਲਾ ਦੇ ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਵਾਇਰਸ ( Coronaviru ਨਾਲ 1,321 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 3,91,981 ਹੋ ਗਈ ਹੈ।

 

ਭਾਰਤ ’ਚ ਕੋਰੋਨਾ ਵਾਇਰਸ ( Coronavirus) ਦੇ ਮਾਮਲੇ 19 ਦਸੰਬਰ ਨੂੰ ਇਕ ਕਰੋੜ ਦਾ ਅੰਕੜਾ ਪਾਰ ਕਰ ਗਏ ਸਨ ਅਤੇ 4 ਮਈ ਨੂੰ 2 ਕਰੋੜ ਦਾ ਅੰਕੜਾ ਪਾਰ ਕਰਨ ’ਚ ਕਰੀਬ 136 ਦਿਨ ਲੱਗੇ। 

 

 ਇਹ ਵੀ ਪੜ੍ਹੋ:  ਤੇਲ ਕੰਪਨੀਆਂ ਨੇ ਫਿਰ ਦਿੱਤਾ ਝਟਕਾ,ਅੱਜ ਤੋਂ ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ